ਮੁੰਬਈ: ਅਦਾਕਾਰਾ ਪਾਇਲ ਘੋਸ਼ ਨੇ ਇਕ ਦਿਨ ਪਹਿਲਾਂ ਫਿਲਮ ਮੇਕਰ ਅਨੁਰਾਗ ਕਸ਼ਯਪ 'ਤੇ ਯੌਨ ਸੋਸ਼ਣ ਅਤੇ ਗ਼ਲਤ ਵਤੀਰਾ ਕਰਨ ਦਾ ਇਲਜ਼ਾਮ ਲਾਇਆ। ਇਸ ਤੋਂ ਬਾਅਦ ਸੋਸ਼ਲ ਮੀਡਿਆ 'ਤੇ ਚਰਚਾ ਸ਼ੁਰੂ ਹੋ ਗਈ। ਅਨੁਰਾਗ ਕਸ਼ਯਪ ਨੇ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਬੇ-ਬੁਨਿਆਦ ਦੱਸਿਆ।


ਪਾਇਲ ਘੋਸ਼ ਦੇ ਇਨ੍ਹਾਂ ਇਲਜ਼ਾਮਾਂ 'ਤੇ ਕੰਗਨਾ ਨੇ ਵੀ ਪਾਇਲ ਦਾ ਸਾਥ ਦਿੱਤਾ ਤੇ ਅਨੁਰਾਗ ਦੀ ਗ੍ਰਿਫਤਾਰੀ ਦੀ ਮੰਗ ਕੀਤੀ। ਓਥੇ ਹੀ ਕਈ ਅਦਾਕਾਰਾਂ ਨੇ ਅਨੁਰਾਗ ਦਾ ਸਾਥ ਦਿੱਤਾ। ਜਿਸ ਵਿਚ ਰਿਚਾ ਚੱਡਾ, ਤਾਪਸੀ ਪੰਨੂ, ਸਿਆਣੀ ਗੁਪਤਾ ਤੇ ਮਾਹੀ ਗਿੱਲ ਵਰਗੀਆਂ ਅਦਾਕਾਰਾਂ ਸ਼ਾਮਿਲ ਹਨ।


ਪਾਇਲ ਨੇ ਸਪੋਰਟ ਕਰਨ ਵਾਲੀਆਂ ਅਦਾਕਾਰਾਂ ਬਾਰੇ ਕਿਹਾ ਕਿ ਰਿਚਾ, ਮਾਹੀ ਗਿਲ, ਹਉਮੈ ਕੁਰੈਸ਼ੀ ਅਨੁਰਾਗ ਦੇ ਨਾਲ ਕੰਫਰਟੇਬਲ ਹਨ। ਆਪਣਾ ਨਾਂਅ ਜਾਰੀ ਹੋਣ 'ਤੇ ਰਿਚਾ ਨੇ ਵਕੀਲ ਵੱਲੋਂ ਬਿਆਨ ਜਾਰੀ ਕੀਤਾ ਤੇ ਪਾਇਲ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਕਹਿ ਦਿੱਤੀ।


ਬਿਆਨ ਵਿਚ ਕਿਹਾ ਗਿਆ : ਸਾਡੀ ਕਲਾਈਂਟ ਦਾ ਮੰਨਣਾ ਹੈ ਕਿ ਮਹਿਲਾਵਾਂ ਨੂੰ ਹਰ ਹਾਲ ਵਿਚ ਇਨਸਾਫ ਮਿਲਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਕਾਨੂੰਨ ਵੀ ਹਨ ਜਿਸ ਨਾਲ ਨਿਰਧਾਰਤ ਕੀਤਾ ਜਾਂਦਾ ਹੈ ਕਿ ਮਹਿਲਾਵਾਂ ਆਪਣੇ ਕੰਮ ਦੀ ਥਾਂ ਤੇ ਸੁਰੱਖਿਅਤ ਮਹਿਸੂਸ ਕਰਨ। ਪਰ ਬਿਨਾਂ ਕਿਸੇ ਅਧਾਰ 'ਤੇ ਕਿਸੇ ਹੋਰ ਮਹਿਲਾ ਦੀ ਛਵੀ ਨੂੰ ਖ਼ਰਾਬ ਕਰਨਾ ਪੂਰੀ ਤਰ੍ਹਾਂ ਨਾਲ ਗ਼ਲਤ ਹੈ ਤੇ ਇਸ ਕਰਕੇ ਹੁਣ ਕਾਨੂੰਨ ਦਾ ਸਹਾਰਾ ਲਿਆ ਜਾਵੇਗਾ।


ਪਾਇਲ ਘੋਸ਼ ਦੇ ਇਲਜ਼ਾਮਾਂ ਤੋਂ ਬਾਅਦ ਬਾਲੀਵੁੱਡ ਫੇਰ ਦੋ ਹਿੱਸਿਆਂ 'ਚ ਵੰਡਿਆ ਜਾ ਚੁੱਕਾ ਹੈ। ਜਿੱਥੇ ਕੁਝ ਲੋਕ ਅਨੁਰਾਗ ਕਸ਼ਯਪ ਦਾ ਸਮਰਥਨ ਕਰ ਰਹੇ ਹਨ ਤੇ ਉੱਥੇ ਕੁਝ ਲੋਕ ਵਿਰੋਧ ਕਰਨ 'ਚ ਵੀ ਪਿੱਛੇ ਨਹੀਂ ਹਟ ਰਹੇ।


ਅਨੁਰਾਗ ਕਸ਼ਯਪ ਬਾਲੀਵੁੱਡ ਨੂੰ ਗੈਂਗਸ ਆਫ ਵਾਸੇਪੁਰ , ਦੇਵ ਡੀ ਵਰਗੀਆਂ ਫ਼ਿਲਮਾਂ ਦੇ ਚੁੱਕੇ ਹਨ ਤੇ ਅਕਸਰ ਅਨੁਰਾਗ ਦੀਆਂ ਫਿਲਮ ਲੀਕ ਤੋਂ ਹਟਕੇ ਹੁੰਦੀਆਂ ਹਨ। ਅਨੁਰਾਗ ਦੇ ਕੰਮ ਨੂੰ ਬਾਲੀਵੁੱਡ 'ਚ ਕਾਫੀ ਸਲਾਹਿਆ ਵੀ ਜਾਂਦਾ ਹੈ।


ਖੇਤੀ ਬਿੱਲ ਰੋਕਣ ਲਈ ਬਾਦਲਾਂ ਦੀ ਰਾਸ਼ਟਰਪਤੀ ਨੂੰ ਅਪੀਲ, ਦਸਤਖਤ ਨਾ ਕਰਨ ਦੀ ਗੁਹਾਰ


ਸੜਕਾਂ 'ਤੇ ਕਿਸਾਨ ਪਰ ਮੋਦੀ ਦਾ ਮੁੜ ਤੋਂ ਦਾਅਵਾ: MSP ਜਾਰੀ ਰਹੇਗੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ