ਮੁੰਬਈ: ਬਾਲੀਵੁੱਡ ਦੀ ਜੋੜੀ ਰਿਚਾ ਚੱਢਾ ਤੇ ਅਲੀ ਫ਼ਜ਼ਲ ਨੇ ਪ੍ਰੋਡਕਸ਼ਨ ਦੀ ਦੁਨੀਆਂ 'ਚ ਕਦਮ ਰੱਖਿਆ ਹੈ। ਦੋਵਾਂ ਨੇ ਨਵੀ ਪ੍ਰੋਡਕਸ਼ਨ ਕੰਪਨੀ ਦੀ ਸ਼ੁਰੂਆਤ ਕੀਤੀ ਹੈ। ਅਲੀ ਤੇ ਰਿਚਾ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਦਾ ਨਾਂ 'Pushing Buttons Studios' ਰੱਖਿਆ ਹੈ। ਸਿਰਫ ਇਨ੍ਹਾਂ ਹੀ ਨਹੀਂ ਦੋਵਾਂ ਨੇ ਇਸ ਪ੍ਰੋਡਕਸ਼ਨ ਹਾਊਸ ਦੇ ਪਹਿਲੇ ਪ੍ਰੋਜੈਕਟ ਦਾ ਐਲਾਨ ਵੀ ਕਰ ਦਿੱਤਾ ਹੈ।
'Girls Will Be Girls' ਨਾਂ ਦੀ ਸਕ੍ਰਿਪਟ 'ਤੇ ਕੰਮ ਕੀਤਾ ਜਾ ਰਿਹਾ ਹੈ। ਇਸ ਕਹਾਣੀ ਨੂੰ Shuchi Talati ਵੱਲੋਂ ਡਾਇਰੈਕਟ ਕੀਤਾ ਜਾਏਗਾ। ਰਿਚਾ ਚੱਢਾ ਤੇ ਅਲੀ ਫ਼ਜ਼ਲ ਨੇ ਆਪਣੀ ਪ੍ਰੋਡਕਸ਼ਨ ਕੰਪਨੀ ਦੀ ਖੁਸ਼ਖਬਰੀ ਆਪਣੇ ਫੈਨਸ ਨਾਲ ਸਾਂਝੀ ਕੀਤੀ ਹੈ।
ਬਾਲੀਵੁੱਡ ਦੀ ਇਹ ਜੋੜੀ ਫਿਲਮ ਫੁਕਰੇ ਦੇ ਸ਼ੂਟ ਦੌਰਾਨ ਮਿਲੀ ਸੀ। ਰਿਚਾ ਤੇ ਅਲੀ ਦੀ ਨਜ਼ਦੀਕੀਆਂ ਫ਼ਿਲਮ ਫੁਕਰੇ ਦੇ ਸੈੱਟ 'ਤੇ ਵਧਿਆ। ਉਸ ਤੋਂ ਬਾਅਦ ਦੋਵਾਂ ਨੇ ਫੁਕਰੇ ਰਿਟਰਨਸ ਦੇ ਵਿਚ ਵੀ ਕੰਮ ਕੀਤਾ ਪਰ ਤੱਦ ਤੱਕ ਦੋਵੇ ਇਕ ਦੂਸਰੇ ਦੇ ਕਾਫੀ ਨਜ਼ਦੀਕ ਆ ਚੁੱਕੇ ਸੀ। ਜ਼ਿਕਰਯੋਗ ਹੈ ਕਿ ਰਿਚਾ ਚੱਢਾ ਤੇ ਅਲੀ ਫ਼ਜ਼ਲ ਪਿੱਛਲੇ ਸਾਲ ਵਿਆਹ ਕਰਾਉਣ ਫੈਸਲਾ ਲਿਆ ਸੀ। ਪਰ ਕੋਰੋਨਾ ਕਾਰਨ ਦੋਵਾਂ ਨੂੰ ਇਹ ਪਲਾਨ ਮੁਲਤਵੀ ਕਰਨਾ ਪਿਆ। ਫਿਲਹਾਲ ਦੋਵੇਂ ਵਿਆਹ ਲਈ ਸਹੀ ਮੌਕੇ ਦਾ ਇੰਤਜ਼ਾਰ ਕਰ ਰਹੇ ਹਨ।