ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਰਿਚਾ ਚੱਢਾ ਨੇ ਨਿਰਦੇਸ਼ਕ ਅਨੁਰਾਗ ਕਸ਼ਯਪ ਖਿਲਾਫ ਜਿਨਸੀ ਸ਼ੋਸ਼ਣ ਦਾ ਦੋਸ਼ ਲਾਉਣ ਵਾਲੀ ਪਾਇਲ ਘੋਸ਼ 'ਤੇ ਇੱਕ ਹੋਰ ਕਾਨੂੰਨੀ ਕਾਰਵਾਈ ਕੀਤੀ ਹੈ। ਰਿਚਾ ਚੱਢਾ ਨੇ ਹੁਣ ਅਭਿਨੇਤਰੀ ਖਿਲਾਫ 1.1 ਕਰੋੜ ਰੁਪਏ ਦੀ ਮਾਣਹਾਨੀ ਦਾ ਦਾਅਵਾ ਕੀਤਾ ਹੈ। ਰਿਚਾ ਚੱਢਾ ਨੇ ਦੋਸ਼ ਲਾਇਆ ਹੈ ਕਿ ਅਭਿਨੇਤਰੀ ਨੇ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਸ ਵਿਰੁੱਧ ਅਪਮਾਨਜਨਕ ਬਿਆਨ ਦਿੱਤੇ ਸੀ।


ਇਸ ਮਾਮਲੇ ਦੀ ਸੁਣਵਾਈ ਸੋਮਵਾਰ ਨੂੰ ਬੰਬੇ ਹਾਈ ਕੋਰਟ ਦੇ ਜੱਜ ਅਨਿਲ ਮੈਨਨ ਦੇ ਸਾਹਮਣੇ ਹੋਈ। ਇਸ ਸਮੇਂ ਦੌਰਾਨ ਰਿਚਾ ਚੱਢਾ ਦੇ ਦੋਸ਼ਾਂ 'ਤੇ ਅਭਿਨੇਤਰੀ ਦੀ ਤਰਫੋਂ ਕੋਈ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਰਿਚਾ ਨੇ ਅਦਾਕਾਰਾ ਤੇ ਕੁਝ ਹੋਰ ਲੋਕਾਂ ਖ਼ਿਲਾਫ਼ ਕੇਸ ਦਾਇਰ ਕੀਤਾ ਸੀ ਪਰ ਕੋਈ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਹੁਣ ਇਹ ਮਾਮਲਾ 7 ਅਕਤੂਬਰ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਸਾਰੇ ਦਸਤਾਵੇਜ਼ ਦੁਬਾਰਾ ਪੇਸ਼ ਕਰਨੇ ਪੈਣਗੇ।

ਕੀ ਸੀ ਮਾਮਲਾ?
ਦਰਅਸਲ, ਅਭਿਨੇਤਰੀ ਨੇ ਅਨੁਰਾਗ ਕਸ਼ਯਪ ਖਿਲਾਫ ਜਿਨਸੀ ਸ਼ੋਸ਼ਣ ਦੇ ਦੋਸ਼ ਲਾਉਂਦਿਆਂ ਕਈ ਅਭਿਨੇਤਰੀਆਂ ਨੂੰ ਵੀ ਇਸ ਕੇਸ ਵਿੱਚ ਖਿੱਚਿਆ ਸੀ। ਅਨੁਰਾਗ 'ਤੇ ਦੋਸ਼ ਲਾਉਂਦਿਆਂ, ਪਾਇਲ ਨੇ ਕਿਹਾ ਸੀ ਕਿ ਜਦੋਂ ਉਸ ਨੇ ਅਨੁਰਾਗ ਕਸ਼ਯਪ ਦੀਆਂ ਹਰਕਤਾਂ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਹ ਸਭ ਤਾਂ ਆਮ ਗੱਲ ਹੈ।

ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਮੇਰੇ ਨਾਲ ਬਹੁਤ ਆਰਾਮਦਾਇਕ ਹਨ। ਰਿਚਾ ਚੱਢਾ ਦਾ ਨਾਮ ਵੀ ਇਨ੍ਹਾਂ ਵਿੱਚ ਸ਼ਾਮਲ ਕੀਤਾ ਗਿਆ ਸੀ ਤੇ ਉਦੋਂ ਤੋਂ ਰਿਚਾ ਚੱਢਾ ਅਦਾਕਾਰਾ ਨੂੰ ਕਾਨੂੰਨੀ ਤਰੀਕਿਆਂ ਨਾਲ ਜਵਾਬ ਦੇਣ ਦੀ ਕੋਸ਼ਿਸ਼ ਕਰ ਰਹੀ ਹੈ।