ਕੋਰੋਨਾਵਾਇਰਸ ਦਾ ਮਹਾਂਮਾਰੀ ਪੂਰੇ ਦੇਸ਼ ਤੇ ਵਿਸ਼ਵ ਵਿੱਚ ਤਬਾਹੀ ਮਚਾ ਰਹੀ ਹੈ। ਕੋਰੋਨਾਵਾਇਰਸ ਦੀ ਦੇ ਮਾਮਲੇ ਦਿਨੋ ਦਿਨ ਵੱਧਦੇ ਜਾ ਰਹੇ ਹਨ। ਸਰਕਾਰ ਤੇ ਜਾਗਰੂਕ ਲੋਕ ਸਾਰਿਆਂ ਨੂੰ ਆਪਣੇ ਘਰਾਂ ਵਿੱਚ ਰਹਿਣ, ਮਾਸਕ ਪਾਉਣ ਤੇ ਹੱਥਾਂ ਨੂੰ ਸਾਫ ਕਰਨ ਦੀ ਸਲਾਹ ਦੇ ਰਹੇ ਹਨ। ਇਸ ਦੇ ਨਾਲ ਹੀ, ਲੋਕ ਕੋਰੋਨਾ ਤੋਂ ਸਾਵਧਾਨ ਰਹਿਣ ਦੀ ਗੱਲ ਕਰ ਰਹੇ ਹਨ।
ਪਰ ਟੀਵੀ ਅਭਿਨੇਤਰੀ ਕਰਿਸ਼ਮਾ ਤੰਨਾ ਨੂੰ ਇਹ ਸਲਾਹ ਪਸੰਦ ਨਹੀਂ ਆਈ ਅਤੇ ਉਹ ਸੋਸ਼ਲ ਮੀਡੀਆ 'ਤੇ ਅਭਿਨੇਤਰੀ ਰਿਚਾ ਚੱਢਾ ਨਾਲ ਭਿੜ ਗਈ। ਦਰਅਸਲ, ਕਰਿਸ਼ਮਾ ਤੰਨਾ ਹੋਰ ਸੈਲੇਬ੍ਰਿਟੀਜ਼ ਵਾਂਗ ਛੁੱਟੀਆਂ ਦਾ ਆਨੰਦ ਲੈ ਰਹੀ ਹੈ। ਉਹ ਮਾਲਦੀਵ ਨਹੀਂ ਗਈ ਪਰ ਗੋਆ ਦੇ ਬੀਚ ਦਾ ਅਨੰਦ ਲੈ ਰਹੀ ਹੈ। ਗੋਆ ਵਿੱਚ ਛੁੱਟੀਆਂ ਦੇ ਜਸ਼ਨਾਂ ਦੌਰਾਨ ਉਸ ਨੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ।
ਕਰਿਸ਼ਮਾ ਦੀ ਇਸ ਤਸਵੀਰ 'ਤੇ ਕਮੈਂਟ ਕਰਦੇ ਹੋਏ ਫੈਨਸ ਉਸ ਦੀ ਖੂਬਸੂਰਤੀ ਦੀ ਪ੍ਰਸ਼ੰਸਾ ਕਰ ਰਹੇ ਸੀ, ਤਾਂ ਉਥੇ ਹੀ ਅਭਿਨੇਤਰੀ ਰਿਚਾ ਚੱਢਾ ਨੇ ਉਨ੍ਹਾਂ ਨੂੰ ਇੰਸਟਾਗ੍ਰਾਮ 'ਤੇ ਹੀ ਮਾਸਕ ਪਹਿਨਣ ਦੀ ਸਲਾਹ ਦਿੱਤੀ। ਰਿਚਾ ਨੇ ਕਰਿਸ਼ਮਾ ਦੀ ਇਸ ਤਸਵੀਰ 'ਤੇ ਇਕ ਕਮੈਂਟ ਕਰਦਿਆਂ ਲਿਖਿਆ, "ਮਾਸਕ ਪਾਓ।" ਪਰ ਰਿਚਾ ਚੱਢਾ ਦੀ ਇਸ ਸਲਾਹ ਨੇ ਕਰਿਸ਼ਮਾ ਨੂੰ ਰਾਸ ਨਹੀਂ ਆਈ, ਇਸ 'ਤੇ ਉਸ ਨੇ ਅਜਿਹਾ ਜਵਾਬ ਦਿੱਤਾ ਕਿ ਸ਼ਾਇਦ ਰਿਚਾ ਤਾਂ ਕੀ ਕਿਸੇ ਨੂੰ ਵੀ ਉਹ ਪਸੰਦ ਨਹੀਂ ਆਵੇਗਾ।
ਰਿਚਾ ਦੇ ਕਮੈਂਟ ਦੇ ਜਵਾਬ 'ਚ ਕਰਿਸ਼ਮਾ ਤੰਨਾ ਨੇ ਲਿਖਿਆ, "ਮੈਂ ਇਕ ਨਿਜੀ ਵਿਲਾ 'ਚ ਹਾਂ। ਮੈਡਮ, ਇਕ ਜਨਤਕ ਜਗ੍ਹਾ 'ਤੇ ਨਹੀਂ ਹਾਂ।" ਇਸ ਦੇ ਨਾਲ, ਉਸ ਨੇ ਇੱਕ ਅੱਖ ਮਾਰਨ ਵਾਲੀ ਇਮੋਜੀ ਦੀ ਵਰਤੋਂ ਵੀ ਕੀਤੀ। ਰਿਚਾ ਦੇ ਇਸ ਕਮੈਂਟ 'ਚ ਉਸ ਦੇ ਬਹੁਤ ਸਾਰੇ ਫੈਨਸ ਨੇ ਉਸ ਦਾ ਸਮਰਥਨ ਕਰਦੇ ਦਿਖਾਈ ਦਿੱਤੇ ਅਤੇ ਕਈ ਲੋਕਾਂ ਨੇ ਕਰਿਸ਼ਮਾ ਦੀ ਮਾਸਕ ਨਾ ਪਹਿਨਣ ਦੀ ਆਲੋਚਨਾ ਵੀ ਕੀਤੀ।