ਇਸ ਪੂਰੀ ਪ੍ਰਕੀਰਿਆ ਦੌਰਾਨ ਰਿਸ਼ੀ ਕਪੂਰ ਦੀ ਪਤਨੀ ਤੇ ਫੇਮਸ ਐਕਟਰਸ ਨੀਤੂ ਸਿੰਘ ਹਮੇਸ਼ਾ ਉਨ੍ਹਾਂ ਦੇ ਨਾਲ ਰਹੀ। ਉਨ੍ਹਾਂ ਦੇ ਬੇਟੇ ਰਣਵੀਰ ਕਪੂਰ ਤੇ ਧੀ ਰਿਧਿਮਾ ਕਪੂਰ ਵੀ ਅਕਸਰ ਉਨ੍ਹਾਂ ਨੂੰ ਮਿਲਣ ਜਾਂਦੇ ਹਨ।
ਪਰਿਵਾਰ ਤੇ ਦੋਸਤਾਂ ਨਾਲ ਫ਼ਿਲਮੀ ਦੁਨੀਆ ਦੇ ਲੋਕ ਵੀ ਰਿਸ਼ੀ ਨੂੰ ਮਿਲਦੇ ਰਹੇ। ਸਭ ਨੇ ਕੁਝ ਪਲ ਖੁਸ਼ੀ ਦੇ ਬਿਤਾ ਉਨ੍ਹਾਂ ਨਾਲ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਸੀ। ਰਿਸ਼ੀ ਦੇ ਭਰਾ ਰਣਧੀਰ ਕਪੂਰ ਨੇ ਅਪਰੈਲ ‘ਚ ਕਿਹਾ ਸੀ ਕਿ ਉਹ ਕੁਝ ਮਹੀਨਿਆਂ ‘ਚ ਭਾਰਤ ਆ ਜਾਣਗੇ। ਇਸ ਦੌਰਾਨ ਖ਼ਬਰ ਆਈ ਸੀ ਕਿ ਉਹ ਕੈਂਸਰ ਫਰੀ ਹੋ ਗਏ ਹਨ।