ਮੁੰਬਈ: ਲੰਬੇ ਇੰਤਜ਼ਾਰ ਤੋਂ ਬਾਅਦ ਸਿਧਾਰਥ ਮਲਹੋਤਰਾ ਤੇ ਤਾਰਾ ਸੁਤਾਰੀਆ ਦੀ ਫ਼ਿਲਮ ‘ਮਰਜਾਵਾਂ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। 3 ਮਿੰਟ 10 ਸੈਕਿੰਡ ਦੇ ਟ੍ਰੇਲਰ ‘ਚ ਐਕਸ਼ਨ ਤੇ ਰੋਮਾਂਸ ਦਾ ਤੜਕਾ ਸਾਫ਼ ਨਜ਼ਰ ਆ ਰਿਹਾ ਹੈ। ਇਸ ‘ਚ ਰਿਤੇਸ਼ ਦੇਸ਼ਮੁੱਖ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਹੈ। ਪੂਰੇ ਟ੍ਰੇਲਰ ‘ਚ ਧਿਆਨ ਸਿਰਫ ਰਿਤੇਸ਼ ‘ਤੇ ਹੀ ਜਾਂਦਾ ਹੈ।




ਇਸ ‘ਤੇ ਰਿਤੇਸ਼ ਨੇ ਇੱਕ ਬੌਨੇ ਵਿਲੇਨ ਦਾ ਕਿਰਦਾਰ ਕੀਤਾ ਹੈ ਜੋ ਤੇਰੀ ਗਲੀਆਂ ਗਾਣਾ ਗਾਉਂਦੇ ਹੋਏ ਐਂਟਰੀ ਕਰਦਾ ਹੈ। ਇਸ ‘ਚ ਉਹ ਕਹਿੰਦੇ ਹਨ, “ਕਮੀਨੇਪਣ ਦੀ ਹਾਈਟ ਕਿਆ ਹੈ ਤਿੰਨ ਫੁਟ,,, ਮੈਂ ਰਾਕਸ਼ਸ ਨਹੀਂ ਹੂੰ, ਮੈਂ ਅਵਤਾਰ ਹੂੰ”। ਫ਼ਿਲਮ ਦੀ ਕਹਾਣੀ ਤਾਰਾ ਤੇ ਸਿਧਾਰਥ ਦੇ ਕਿਰਦਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜਿਨ੍ਹਾਂ ਨੂੰ ਪਿਆਰ ਹੋ ਜਾਂਦਾ ਹੈ। ਕਿਸੇ ਕਾਰਨ ਉਨ੍ਹਾਂ ਨੂੰ ਵਿਲੇਨ ਵੱਖ ਕਰਨ ਆਉਂਦਾ ਹੈ। ਟ੍ਰੇਲਰ ‘ਚ ਤਾਰਾ ਤੇ ਸਿਧਾਰਥ ਦੇ ਹਿੱਸੇ ਕੋਈ ਖਾਸ ਡਾਈਲੌਗ ਨਹੀਂ ਆਉਂਦਾ।



ਉਂਝ ਸਿਧਾਰਥ ਦੀਆਂ ਪਿਛਲੀਆਂ ਕਈ ਫ਼ਿਲਮਾਂ ਫਲੌਪ ਹੋਈਆਂ ਹਨ। ਦੇਖਦੇ ਹਾਂ ਕਿ ਕੀ ਇਸ ਵਾਰ ਉਹ ਔਡੀਅੰਸ ਨੂੰ ਇੰਪ੍ਰੈਸ ਕਰ ਪਾਉਣਗੇ ਜਾਂ ਨਹੀਂ। ਤਾਰਾ ਸੁਤਾਰੀਆ ਦੀ ਇਹ ਦੂਜੀ ਬਾਲੀਵੁੱਡ ਫ਼ਿਲਮ ਹੈ।