ਚੰਡੀਗੜ੍ਹ: ਆਵਾਰਾ ਪਸ਼ੂਆਂ ਦੇ ਕਹਿਰ ਦਾ ਸ਼ਿਕਾਰ ਲੋਕ ਆਵਾਜ਼ ਉਠਾਉਣ ਲੱਗੇ ਹਨ। ਪੰਜਾਬ ਵਿੱਚ ਆਵਾਰਾ ਪਸ਼ੂਆਂ ਕਰਕੇ ਸੜਕਾਂ 'ਤੇ ਰੋਜ਼ਾਨਾ ਹੋ ਰਹੀਆਂ ਮੌਤਾਂ ਕਰਕੇ ਲੋਕਾਂ ਵਿੱਚ ਗੁੱਸਾ ਹੈ। ਪਹਿਲੀ ਵਾਰ ਹੈ ਕਿ ਹਿੰਦੂ ਭਾਈਚਾਰਾ ਵੀ ਆਵਾਰਾ ਪਸ਼ੂਆਂ ਖਿਲਾਫ ਸੜਕਾਂ 'ਤੇ ਉੱਤਰ ਰਿਹਾ ਹੈ।
ਮਾਨਸਾ ਦੇ ਸੰਘਰਸ਼ ਤੋਂ ਬਾਅਦ ਫਿਰੋਜ਼ਪੁਰ ਵਿੱਚ ਸ਼ਿਵ ਸੈਨਾ ਨੇ ਝੰਡਾ ਚੁੱਕਿਆ ਹੈ। ਆਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਠੋਸ ਕਦਮ ਚੁੱਕਣ ਲਈ ਮਜਬੂਰ ਕਰਨ ਹਿੱਤ ਸ਼ਿਵ ਸੈਨਾ ਵੱਲੋਂ ਬੁੱਧਵਾਰ ਨੂੰ ਬੰਦ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਹਿੰਦੂ ਸੰਗਠਨਾਂ ਨੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਆਵਾਰਾ ਪਸ਼ੂਆਂ ਦੇ ਸੜਕਾਂ ’ਤੇ ਘੁੰਮਣ ਨਾਲ ਹਾਦਸੇ ਵਧ ਰਹੇ ਹਨ। ਹੁਣ ਤੱਕ ਕਈ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ।
ਉਧਰ, ਆਵਾਰਾ ਪਸ਼ੂਆਂ ਦੀ ਸਮੱਸਿਆ ਸਬੰਧੀ ਮਾਨਸਾ ਵਿੱਚ 14 ਦਿਨ ਤੋਂ ਧਰਨਾ ਜਾਰੀ ਹੈ।ਹੁਣ ਪ੍ਰਬੰਧਕਾਂ ਨੇ ਮੋਰਚਾ ਲਗਾਤਾਰ ਜਾਰੀ ਰੱਖਣ ਤੇ ਦੋ ਅਕਤੂਬਰ ਨੂੰ ਸਰਬ ਪਾਰਟੀ ਮੀਟਿੰਗ ਬੁਲਾਉਣ ਦਾ ਫ਼ੈਸਲਾ ਲਿਆ ਹੈ। ਇਸ ਮੀਟਿੰਗ ਵਿੱਚ ਹੁਣ ਤੱਕ ਮਾਰੂ ਢੱਠਿਆਂ ਨੂੰ ਗਊਸ਼ਾਲਾਵਾਂ ਵਿੱਚ ਭੇਜਣ ਦੇ ਹੋਏ ਪ੍ਰਸ਼ਾਸਨਿਕ ਉਪਰਾਲਿਆਂ ਦੀ ਜਾਣਕਾਰੀ ਦੇ ਕੇ ਸੰਘਰਸ਼ ਨੂੰ ਨਵੀਂ ਰੂਪ-ਰੇਖਾ ਦੇਣ ਦਾ ਐਲਾਨ ਕੀਤਾ ਜਾਵੇਗਾ।
ਮੌਤ ਦੀ ਕਹਿਰ ਬਣੇ ਆਵਾਰਾ ਪਸ਼ੂਆਂ ਖਿਲਾਫ ਨਿੱਤਰੀਆਂ ਹਿੰਦੂ ਜਥੇਬੰਦੀਆਂ
ਏਬੀਪੀ ਸਾਂਝਾ
Updated at:
26 Sep 2019 01:51 PM (IST)
ਆਵਾਰਾ ਪਸ਼ੂਆਂ ਦੇ ਕਹਿਰ ਦਾ ਸ਼ਿਕਾਰ ਲੋਕ ਆਵਾਜ਼ ਉਠਾਉਣ ਲੱਗੇ ਹਨ। ਪੰਜਾਬ ਵਿੱਚ ਆਵਾਰਾ ਪਸ਼ੂਆਂ ਕਰਕੇ ਸੜਕਾਂ 'ਤੇ ਰੋਜ਼ਾਨਾ ਹੋ ਰਹੀਆਂ ਮੌਤਾਂ ਕਰਕੇ ਲੋਕਾਂ ਵਿੱਚ ਗੁੱਸਾ ਹੈ। ਪਹਿਲੀ ਵਾਰ ਹੈ ਕਿ ਹਿੰਦੂ ਭਾਈਚਾਰਾ ਵੀ ਆਵਾਰਾ ਪਸ਼ੂਆਂ ਖਿਲਾਫ ਸੜਕਾਂ 'ਤੇ ਉੱਤਰ ਰਿਹਾ ਹੈ।
- - - - - - - - - Advertisement - - - - - - - - -