Ryan Grantham Killed His Mother: ਮਸ਼ਹੂਰ ਹਾਲੀਵੁੱਡ ਅਦਾਕਾਰ ਰਾਇਨ ਗ੍ਰਾਂਥਮ ਨੂੰ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਰਾਇਨ ਆਪਣੀ ਮਾਂ ਦੀ ਹੱਤਿਆ ਦਾ ਦੋਸ਼ੀ ਸਾਬਤ ਹੋਇਆ ਹੈ। ਅਦਾਕਾਰ ਨੈੱਟਫਲਿਕਸ ਦੇ ਮਸ਼ਹੂਰ ਸ਼ੋਅ 'ਰਿਵਰਡੇਲ' 'ਚ ਨਜ਼ਰ ਆ ਚੁੱਕੇ ਹਨ। ਰਾਇਨ ਗ੍ਰਾਂਥਮ ਨੇ 6 ਮਹੀਨੇ ਪਹਿਲਾਂ ਆਪਣੀ ਮਾਂ ਦੀ ਹੱਤਿਆ ਦੇ ਮਾਮਲੇ 'ਚ ਅਦਾਲਤ ਦੇ ਸਾਹਮਣੇ ਆਪਣਾ ਦੋਸ਼ ਕਬੂਲ ਕੀਤਾ ਸੀ। ਇਸ ਮਾਮਲੇ 'ਚ ਹੁਣ ਅਦਾਕਾਰ ਨੂੰ ਸਜ਼ਾ ਸੁਣਾਈ ਗਈ ਹੈ।
ਹਾਲੀਵੁੱਡ ਅਦਾਕਾਰ ਨੂੰ ਉਮਰ ਕੈਦ ਦੀ ਸਜ਼ਾ
ਰਾਇਨ ਗਰੰਥਮ ਨੂੰ ਸਜ਼ਾ ਸੁਣਾਉਂਦੇ ਹੋਏ ਉਸ ਲਈ ਕੁਝ ਅਹਿਮ ਅਦਾਲਤੀ ਹੁਕਮ ਦਿੱਤੇ ਗਏ ਹਨ। ਅਦਾਲਤ ਮੁਤਾਬਕ ਰਾਇਨ ਹੁਣ ਜ਼ਿੰਦਗੀ 'ਚ ਬੰਦੂਕ ਦੀ ਵਰਤੋਂ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ 14 ਸਾਲ ਜੇਲ 'ਚ ਰਹਿਣ ਤੋਂ ਬਾਅਦ ਉਸ ਨੂੰ ਪੈਰੋਲ 'ਤੇ ਰਿਹਾਅ ਨਹੀਂ ਕੀਤਾ ਜਾਵੇਗਾ। ਕੈਨੇਡਾ ਦੇ ਵੈਨਕੂਵਰ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਨੇ ਰਿਆਨ ਗ੍ਰਾਂਥਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਰਾਇਨ ਗ੍ਰੰਥਮ ਨੇ ਕੀਤਾ ਸੀ 64 ਸਾਲਾ ਮਾਂ ਦਾ ਕਤਲ
ਤੁਹਾਨੂੰ ਦੱਸ ਦੇਈਏ ਕਿ ਮਾਰਚ 2020 ਵਿੱਚ ਅਦਾਕਾਰ ਨੇ ਆਪਣੀ 64 ਸਾਲਾ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਜਦੋਂ ਰਾਇਨ ਨੇ ਆਪਣੀ ਮਾਂ ਨੂੰ ਗੋਲੀ ਮਾਰੀ ਤਾਂ ਉਸ ਦੀ ਮਾਂ ਪਿਆਨੋ ਵਜਾ ਰਹੀ ਸੀ। ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਮੀਡੀਆ ਰਿਪੋਰਟਾਂ ਮੁਤਾਬਕ ਜਸਟਿਸ ਕੈਥਲੀਨ ਕੇਰ ਨੇ ਅਦਾਲਤ ਦਾ ਫੈਸਲਾ ਸੁਣਾਉਂਦੇ ਹੋਏ ਇਸ ਘਟਨਾ ਨੂੰ ਦੁਖਦਾਈ, ਦਿਲ ਕੰਬਾਊ ਅਤੇ ਜਾਨਲੇਵਾ ਦੱਸਿਆ।
ਅਦਾਕਾਰ ਨੇ ਇਸ ਘਟਨਾ ਦੀ ਇੱਕ ਵੀਡੀਓ ਵੀ ਬਣਾਈ ਸੀ, ਜਿਸ ਵਿੱਚ ਉਹ ਆਪਣੀ ਮਾਂ ਦੀ ਬੇਜਾਨ ਲਾਸ਼ ਕੋਲ ਖੜ੍ਹਾ ਨਜ਼ਰ ਆ ਰਿਹਾ ਸੀ ਅਤੇ ਕਬੂਲ ਕਰਦਾ ਹੋਇਆ ਸੀ ਕਿ ਉਸਨੇ ਆਪਣੀ ਮਾਂ ਦਾ ਕਤਲ ਕੀਤਾ ਹੈ। ਵੀਡੀਓ 'ਚ ਉਹ ਕਹਿੰਦਾ ਨਜ਼ਰ ਆ ਰਿਹਾ ਸੀ ਕਿ 'ਮੈਂ ਉਸ ਦੇ ਸਿਰ ਦੇ ਪਿਛਲੇ ਹਿੱਸੇ 'ਚ ਗੋਲੀ ਮਾਰ ਦਿੱਤੀ ਹੈ। ਉਹ ਸਮਝ ਗਈ ਸੀ ਕਿ ਕਤਲ ਮੈਂ ਹੀ ਕੀਤਾ ਹੈ।
ਆਪਣੀ ਮਾਂ ਦਾ ਕਤਲ ਕਰਨ ਤੋਂ ਬਾਅਦ ਰਾਇਨ ਗ੍ਰੰਥਮ ਪੂਰੀ ਤਿਆਰੀ ਨਾਲ ਦੂਜੇ ਕਤਲ ਲਈ ਨਿਕਲਿਆ ਸੀ। ਅਭਿਨੇਤਾ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਯੋਜਨਾ ਵੀ ਬਣਾਈ ਸੀ, ਜਿਸਦਾ ਜ਼ਿਕਰ ਉਸਨੇ ਆਪਣੀ ਡਾਇਰੀ ਵਿੱਚ ਕੀਤਾ ਸੀ। ਹਾਲਾਂਕਿ, ਅਦਾਕਾਰ ਨੇ ਅਜਿਹਾ ਨਹੀਂ ਕੀਤਾ ਅਤੇ ਆਪਣੇ ਆਪ ਨੂੰ ਵੈਨਕੂਵਰ ਪੁਲਿਸ ਕੋਲ ਸਰੰਡਰ (ਆਤਮ ਸਮਰਪਣ) ਕਰ ਦਿੱਤਾ।