Robert Downey Jr As Doctor Doom: ਰੌਬਰਟ ਡਾਊਨੀ ਜੂਨੀਅਰ ਦੇ ਪ੍ਰਸ਼ੰਸਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ  ਰੌਬਰਟ ਡਾਉਨੀ ਜੂਨੀਅਰ ਜਲਦ ਹੀ 'ਐਵੇਂਜਰਜ਼: ਡੂਮਸਡੇ' ਤੋਂ ਵਿਕਟਰ ਵਾਨ ਡੂਮ ਦੇ ਰੂਪ ਵਿੱਚ ਮਾਰਵਲ ਯੂਨੀਵਰਸ ਵਿੱਚ ਧਮਾਕੇਦਾਰ ਵਾਪਸੀ ਕਰਨ ਆ ਰਹੇ ਹਨ। ਇਹ ਫਿਲਮ ਮਈ 2027 'ਚ ਰਿਲੀਜ਼ ਹੋਵੇਗੀ। ਇਸਦੇ ਐਲਾਨ ਤੋਂ ਬਾਅਦ ਪ੍ਰਸ਼ੰਸਕਾਂ ਵਿਚਾਲੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। 



ਸੈਨ ਡਿਏਗੋ ਕਾਮਿਕ-ਕਾਨ 2024 ਵਿੱਚ ਕੀਤਾ ਗਿਆ ਐਲਾਨ 


ਰਾਬਰਟ ਡਾਉਨੀ ਜੂਨੀਅਰ ਦੇ ਡਾਕਟਰ ਵੌਨ ਵਜੋਂ ਵਾਪਸੀ ਦਾ ਐਲਾਨ ਸੈਨ ਡਿਏਗੋ ਕਾਮਿਕ-ਕਾਨ 2024 ਵਿੱਚ ਕੀਤਾ ਗਿਆ। ਇਸ ਮੌਕੇ 'ਤੇ ਮਾਰਵਲ ਸਟੂਡੀਓ ਦੇ ਮੁਖੀ ਕੇਵਿਨ ਫੀਗੇ ਵੀ ਮੌਜੂਦ ਸਨ। ਰੌਬਰਟ ਡਾਉਨੀ ਜੂਨੀਅਰ ਨੇ ਆਪਣੇ ਚਿਹਰੇ ਤੋਂ ਮਾਸਕ ਹਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਅਤੇ ਐਲਾਨ ਕੀਤਾ ਕਿ ਉਹ ਮਾਰਵਲ 'ਤੇ ਵਾਪਸ ਆ ਰਿਹਾ ਹੈ। ਰੌਬਰਟ ਮਾਰਵਲ ਸਿਨੇਮੈਟਿਕ ਬ੍ਰਹਿਮੰਡ ਵਿੱਚ ਆਇਰਨ ਮੈਨ ਦਾ ਕਿਰਦਾਰ ਨਿਭਾਉਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ।


ਨਿਊ ਮਾਸਕ ਸੈਮ ਟਾਸਕ: ਰੌਬਰਟ ਡਾਉਨੀ ਜੂਨੀਅਰ


'ਐਵੇਂਜਰਸ: ਡੂਮਸਡੇ' ਅਤੇ ਉਸ ਦੇ ਕਿਰਦਾਰ ਵਿਕਟਰ ਵਾਨ ਡੂਮ ਦੀ ਘਸ਼ਣਾ ਤੋਂ ਬਾਅਦ, ਰਾਬਰਟ ਡਾਉਨੀ ਜੂਨੀਅਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਇਕ ਤਸਵੀਰ ਸਾਂਝੀ ਕੀਤੀ, ਜਿਸ ਵਿਚ ਉਹ ਮਾਸਕ ਫੜੇ ਹੋਏ ਦਿਖਾਈ ਦੇ ਰਹੇ ਸਨ। ਇਸਦੇ ਕੈਪਸ਼ਨ ਵਿੱਚ ਉਸਨੇ ਲਿਖਿਆ, "ਨਿਊ ਮਾਸਕ ਸੈਮ ਟਾਸਕ।" ਭਾਵ ਮਾਸਕ ਨਵਾਂ ਹੈ ਅਤੇ ਕੰਮ ਪੁਰਾਣਾ ਹੈ ਲਿਖਿਆ ਹੋਇਆ ਹੈ।






'ਐਵੇਂਜਰਜ਼: ਸੀਕਰੇਟ ਵਾਰਜ਼' ਦਾ ਹੋਇਆ ਐਲਾਨ  
 
ਡਾਕਟਰ ਡੂਮ ਬਾਰੇ ਗੱਲ ਕਰਿਏ ਤਾਂ ਉਹ ਮਾਰਵਲ ਕਾਮਿਕਸ ਦਾ ਇੱਕ ਕਾਲਪਨਿਕ ਸੁਪਰਵਿਲੇਨ ਹੈ, ਜੋ ਫੈਨਟੈਸਟਿਕ ਫੋਰ ਦਾ ਦੁਸ਼ਮਣ ਹੈ। ਇਸ ਕਿਰਦਾਰ ਨੂੰ ਪਹਿਲੀ ਵਾਰ ਸਾਲ 1962 ਦੀ 'ਫੈਨਟਾਸਟਿਕ ਫੋਰ 5' 'ਚ ਪੇਸ਼ ਕੀਤਾ ਗਿਆ ਸੀ। ਡੂਮ ਲਾਟਵੇਰੀਆ ਦੇ ਕਾਲਪਨਿਕ ਦੇਸ਼ ਉੱਤੇ ਆਪਣੇ ਜ਼ਾਲਮ ਸ਼ਾਸਨ ਲਈ ਜਾਣਿਆ ਜਾਂਦਾ ਹੈ। ਖੈਰ, ਇਕ ਖਾਸ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਫਿਲਮਾਂ ਰਾਹੀਂ ਰੂਸੋ ਭਰਾ ਵੀ ਨਿਰਦੇਸ਼ਕ ਵਜੋਂ ਐਮਸੀਯੂ ਵਿਚ ਵਾਪਸੀ ਕਰ ਰਹੇ ਹਨ। ਉਨ੍ਹਾਂ ਦੀ ਪਿਛਲੀ ਫਿਲਮ 'ਐਵੇਂਜਰਸ: ਐਂਡਗੇਮ' ਸੀ, ਜੋ 2019 'ਚ ਰਿਲੀਜ਼ ਹੋਈ ਸੀ।