ਮੁੰਬਈ: ਟੀਵੀ ਦਾ ਫੇਮਸ ਅਡਵੈਂਚਰਸ ਸ਼ੋਅ ‘ਖਤਰੋਂ ਕੇ ਖਿਲਾੜੀ’ ਹਰ ਸਾਲ ਜਿੱਥੇ ਸਤੰਬਰ ‘ਚ ਆਨ-ਏਅਰ ਹੁੰਦਾ ਸੀ, ਇਸ ਬਾਰ ਸ਼ੋਅ ਬਿੱਗ ਬੌਸ ਦੇ ਖ਼ਤਮ ਹੋਣ ਤੋਂ ਬਾਅਦ ਆਨ-ਏਅਰ ਕੀਤਾ ਜਾਵੇਗਾ। ਸ਼ੋਅ ਅਜੇ ਸ਼ੁਰੂ ਹੋਣਾ ਹੈ ਪਰ ਇਸ ਨੇ ਪਹਿਲਾਂ ਹੀ ਸੁਰਖੀਆਂ ਬਣਾ ਲਈਆਂ ਹਨ। ਇਸ ਸ਼ੋਅ ਦੀ ਹੁਣ ਆਨ-ਏਅਰ ਡੇਟ ਵੀ ਸਾਹਮਣੇ ਆ ਗਈ ਹੈ।



ਰੋਹਿਤ ਸ਼ੈੱਟੀ ਦਾ ਸ਼ੋਅ ‘ਖਤਰੋਂ ਕੇ ਖਿਲਾੜੀ’ ਅਗਲੇ ਸਾਲ ਦੀ ਸ਼ੁਰੂਆਤ ‘ਚ ਹੀ ਸਭ ਦੇ ਸਾਹਮਣੇ ਆਵੇਗਾ। ਸ਼ੋਅ 5 ਜਨਵਰੀ ਤੋਂ ਆਨ-ਏਅਰ ਹੋ ਰਿਹਾ ਹੈ। ਸ਼ੋਅ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਰੋਹਿਤ ਸ਼ੈੱਟੀ ਹੀ ਹੋਸਟ ਕਰ ਰਹੇ ਹਨ। ਸ਼ੋਅ ਦੀ ਸ਼ੂਟਿੰਗ ਅਰਜ਼ਨਟੀਨਾ ‘ਚ ਮੁਕੰਮਲ ਹੋ ਚੁੱਕੀ ਹੈ।

ਇਸ ਸੀਜ਼ਨ ‘ਚ ਜਸਮੀਨ ਭਸੀਨ, ਸ਼ਮਿਤਾ ਸ਼ੈੱਟੀ, ਆਦਿਤਿਆ ਨਾਰਾਇਣ, ਜੈਨ ਇਮਾਮ, ਐਲੀ ਗੋਨੀ, ਪੁਨਿਤ ਪਾਠਕ, ਵਿਕਾਸ ਗੁਪਤਾ, ਬੰਦਗੀ ਕਾਲਰਾ, ਰਿਧਿਮਾ ਪੰਡਿਤ, ਅਵਿਕਾ ਗੌਰ, ਭਾਰਤੀ ਸਿੰਘ ਅਤੇ ਹਰਸ਼ ਲਿੰਬਾਚੀਆ ਨਜ਼ਰ ਆਉਣਗੇ।



ਸ਼ੋਅ ਬਾਰੇ ਖ਼ਬਰਾਂ ਆਈਆਂ ਸੀ ਕਿ ਇਸ ਦੇ ਫਿਨਾਲੇ ‘ਚ ਰਿਧਿਮਾ ਪੰਡਿਤ, ਆਦਿਤਿਆ ਨਾਰਾਇਣ ਅਤੇ ਪੁਨੀਤ ਪਾਠਕ ਦੀ ਟੱਕਰ ਹੋਵੇਗੀ, ਜਿਸ ‘ਚ ਰਿਧਿਮਾ ਇਸ ਵਾਰ ਦੇ ਸੀਜ਼ਨ ਦੀ ਜੇਤੂ ਰਹੇਗੀ।