ਬਿਗ ਬੌਸ ਸੀਜ਼ਨ 14 ਦੀ ਜੋੜੀ ਰੁਬੀਨਾ ਦਿਲੇਕ ਤੇ ਅਭਿਨਵ ਸ਼ੁਕਲਾ ਆਫ ਸਕਰੀਨ ਦੇ ਨਾਲ-ਨਾਲ ਓਨ ਸਕਰੀਨ ਵੀ ਕਾਫੀ ਹਿੱਟ ਹੈ। ਦੋਵਾਂ ਦੀ ਜੋੜੀ ਨੂੰ ਟੀਵੀ ਸੀਰੀਅਲਸ ਤੇ ਬਿਗ ਬੌਸ 'ਚ ਕਾਫੀ ਪਿਆਰ ਮਿਲਿਆ। ਹੁਣ ਇਹ ਕਪਲ ਸਿੰਗਲ ਟਰੈਕ 'ਚ ਵੀ ਫ਼ੀਚਰ ਕਰ ਰਿਹਾ ਹੈ। ਰੁਬੀਨਾ ਤੇ ਅਭਿਨਵ ਗਾਇਕ ਵਿਸ਼ਾਲ ਮਿਸ਼ਰਾ ਦੇ ਗਾਣੇ 'ਚ ਐਕਟਿੰਗ ਕਰਦੇ ਨਜ਼ਰ ਆਉਣਗੇ। 


 


ਗਾਣੇ ਦਾ ਸ਼ੂਟ ਵੀ ਤਕਰੀਬਨ ਪੂਰਾ ਹੋ ਗਿਆ ਹੈ। ਜਲਦ ਹੀ ਇਸਦਾ ਆਫੀਸ਼ਿਅਲ ਪੋਸਟਰ ਵੀ ਰਿਲੀਜ਼ ਕੀਤਾ ਜਾਏਗਾ। ਰੁਬੀਨਾ ਤੇ ਅਭਿਨਵ ਨੇ ਇਸ ਤੋਂ ਪਹਿਲਾ ਨੇਹਾ ਕੱਕੜ ਦੇ ਗੀਤ 'ਮਰਜਾਣਿਆਂ' 'ਚ ਕੰਮ ਕੀਤਾ ਸੀ। ਗਾਣਾ ਟਰੇਂਡਿੰਗ 'ਤੇ ਵੀ ਰਿਹਾ। ਬਿਗ ਬੌਸ ਦੌਰਾਨ ਇਸ ਜੋੜੀ ਦੀ ਪਰਸਨਲ ਲਾਫੀ ਨੂੰ ਲੈ ਕੇ ਕਈ ਗਲ੍ਹ ਸਾਹਮਣੇ ਆਈਆਂ ਸੀ। 



ਜਦ ਇਕ ਟਾਸਕ ਦੌਰਾਨ ਰੁਬੀਨਾ ਨੇ ਖੁਲਾਸਾ ਕੀਤਾ ਕਿ ਦੋਵਾਂ ਵਿਚਕਾਰ ਕੁਝ ਵੀ ਠੀਕ ਨਹੀਂ ਚਲ ਰਿਹਾ ਸੀ ਤੇ ਗੱਲ ਤਲਾਕ ਤੱਕ ਵੀ ਪਹੁੰਚ ਗਈ ਸੀ। ਪਰ ਬਿਗ ਬੌਸ ਦੌਰਾਨ ਦੋਵਾਂ ਦੇ ਡਿਫਰੇਂਸ ਦੂਰ ਵੀ ਹੋਏ। ਹੁਣ ਇਹ ਜੋੜੀ ਇਕ ਦੂਸਰੇ ਨਾਲ ਕਾਫੀ ਖੁਸ਼ ਹੈ। ਆਏ ਦਿਨ ਰੁਬੀਨਾ ਦਿਲੇਕ ਤੇ ਅਭਿਨਵ ਸ਼ੁਕਲਾ ਸੋਸ਼ਲ ਮੀਡੀਆ 'ਚ ਵਾਇਰਲ ਹੁੰਦੇ ਰਹਿੰਦੇ ਹਨ।