ਬਿੱਗ ਬੌਸ 14 ਦੀ ਜੇਤੂ ਰੁਬੀਨਾ ਦਿਲੈਕ ਬਣ ਗਈ ਹੈ। ਇਹੀ ਸੰਭਾਵਨਾ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਜ਼ਾਹਰ ਕੀਤੀ ਜਾ ਰਹੀ ਸੀ ਕਿ ਇਸ ਵਾਰ ਦੀ ਵਿਜੇਤਾ ਰੁਬੀਨਾ ਦਿਲੈਕ  ਹੋਵੇਗੀ ਅਤੇ ਉਹ ਹੀ ਹੋਇਆ। ਉਸ ਨੇ ਰਾਹੁਲ ਵੈਦਿਆ ਨੂੰ ਹਰਾਉਣ ਤੋਂ ਬਾਅਦ ਇਹ ਟ੍ਰਾਫ਼ੀ ਜਿੱਤੀ ਹੈ। ਰਾਹੁਲ ਵੈਦਿਆ ਬਿੱਗ ਬੌਸ ਦੇ ਸੀਜ਼ਨ 14 ਦੇ ਪਹਿਲੇ ਰਨਰਅਪ ਰਹੇ ਹਨ ਜਦਕਿ ਨਿੱਕੀ ਤੰਬੋਲੀ ਦੂਜੀ ਰਨਰਅਪ ਬਣ ਗਈ ਹੈ।

 

ਇਸ ਸੀਜ਼ਨ 'ਚ ਰੁਬੀਨਾ ਪਹਿਲੇ ਦਿਨ ਤੋਂ ਹੀ ਵਧੀਆ ਖੇਡ ਖੇਡਦੀ ਦਿਖਾਈ ਦਿੱਤੀ। ਉਸ ਨੇ ਘਰ ਦੇ ਹਰ ਮੁੱਦੇ 'ਤੇ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸੀ ਅਤੇ ਸ਼ੁਰੂ ਤੋਂ ਹੀ ਉਸ ਨੂੰ ਖੇਡ ਦੇ ਦੌਰਾਨ ਉਸ ਦੀ ਸ਼ਖਸੀਅਤ ਨੂੰ ਵੇਖ ਕੇ ਇੱਕ ਮਜ਼ਬੂਤ ਦਾਅਵੇਦਾਰ ਮੰਨਿਆ ਜਾਂਦਾ ਸੀ। ਉਹ ਕਿਸੇ ਵੀ ਮੁੱਦੇ 'ਤੇ ਬਿਨਾਂ ਕਿਸੇ ਝਿਜਕ ਦੇ ਉਸ ਨੂੰ ਬੇਬਾਕ ਰਾਏ ਦਿੰਦੀ ਸੀ ,ਇੱਥੋਂ ਤੱਕ ਕਿ ਸ਼ੁਰੂਆਤੀ ਪੜਾਅ ਵਿੱਚ, ਉਸ ਨੇ ਸਲਮਾਨ ਖਾਨ ਤੱਕ ਨਾਲ ਵੀ ਪੰਗਾ ਲੈ ਲਿਆ ਸੀ।

 


 

ਬਿੱਗ ਬੌਸ ਦੇ ਘਰ ਵਿੱਚ ਰੁਬੀਨਾ ਦਿਲੈਕ ਦਾ ਸਫਰ ਬਹੁਤ ਹੀ ਮਜ਼ੇਦਾਰ ਸੀ। ਉਹ ਪਤੀ ਅਭਿਨਵ ਸ਼ੁਕਲਾ ਦੇ ਨਾਲ ਘਰ ਵਿੱਚ ਦਾਖਲ ਹੋਈ ਸੀ ਉਸ ਵੇਲੇ ਕਿਸੇ ਨੂੰ ਨਹੀਂ ਪਤਾ ਸੀ ਕਿ ਉਸ ਦੇ ਅਤੇ ਅਭਿਨਵ ਦਾ ਰਿਸ਼ਤਾ ਕਿਹੜੇ ਨਾਜ਼ੁਕ ਮੋੜ 'ਤੇ ਸੀ। ਪਰ ਘਰ ਦੇ ਅੰਦਰ ਜਦੋਂ ਉਸ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਇਹ ਖੁਲਾਸਾ ਕੀਤਾ, ਹਰ ਕੋਈ ਇਹ ਸੁਣਕੇ ਹੈਰਾਨ ਹੋ ਗਿਆ। ਪਰ ਜੇ ਰੁਬੀਨਾ ਅਤੇ ਅਭਿਨਵ ਦੀ ਮੰਨੀਏ ਤਾਂ ਉਹ ਬਿੱਗ ਬੌਸ ਦੇ ਘਰ 'ਚ ਆਉਣ ਤੋਂ ਬਾਅਦ, ਉਹ ਦੋਵੇਂ ਇਕ ਦੂਜੇ ਦੇ ਨਜ਼ਦੀਕ ਆ ਗਏ ਅਤੇ ਹੁਣ ਉਨ੍ਹਾਂ ਦਾ ਰਿਸ਼ਤਾ ਕਾਫ਼ੀ ਹੱਦ ਤੱਕ ਸੁਧਰ ਗਿਆ ਹੈ।