ਸਾਹੋ ਦਾ ਦੂਜਾ ਧਮਾਕੇਦਾਰ ਪੋਸਟਰ ਰਿਲੀਜ਼, ਵੇਖੋ ਪ੍ਰਭਾਸ ਦਾ ਐਕਸ਼ਨ
ਏਬੀਪੀ ਸਾਂਝਾ | 27 May 2019 05:28 PM (IST)
ਕੁਝ ਘੰਟੇ ਪਹਿਲਾਂ ਸ਼ੇਅਰ ਕੀਤੇ ਇਸ ਪੋਸਟਰ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ। ਇਹ ਪਹਿਲੀ ਫ਼ਿਲਮ ਹੈ ਜਿਸ ‘ਚ ਬਾਲੀਵੁੱਡ ਐਕਟਰਸ ਸ਼੍ਰੱਧਾ ਕਪੂਰ ਪ੍ਰਭਾਸ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਪੋਸਟਰ ਨੂੰ ਫ਼ਿਲਮ ਦੇ ਲੀਡ ਐਕਟਰ ਪ੍ਰਭਾਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।
ਮੁੰਬਈ: ਜਲਦੀ ਹੀ ਪ੍ਰਭਾਸ ਫ਼ਿਲਮ 'ਸਾਹੋ' 'ਚ ਨਜ਼ਰ ਆਉਣ ਵਾਲੇ ਹਨ। ਫ਼ਿਲਮ ਨੂੰ ਲੈ ਕੇ ਪ੍ਰਭਾਸ ਦੇ ਫੈਨਸ ਕਾਫੀ ਉਤਸ਼ਾਹਿਤ ਹਨ। ਔਡੀਅੰਸ ਦਾ ਧਿਆਨ ਖਿੱਚਣ ਲਈ ਫ਼ਿਲਮ ਦੀ ਟੀਮ ਕਦੇ ਇਸ ਦਾ ਪੋਸਟਰ ਰਿਲੀਜ਼ ਕਰਦੀ ਹੈ ਤੇ ਕਦੇ ਟੀਜ਼ਰ। ਹੁਣ ਫ਼ਿਲਮ ਮੇਕਰਸ ਨੇ ਫ਼ਿਲਮ ਦਾ ਇੱਕ ਹੋਰ ਨਵਾਂ ਪੋਸਟਰ ਰਿਲੀਜ਼ ਕੀਤਾ ਹੈ। ਇਸ ‘ਚ ਪ੍ਰਭਾਸ ਐਕਸ਼ਨ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਕੁਝ ਘੰਟੇ ਪਹਿਲਾਂ ਸ਼ੇਅਰ ਕੀਤੇ ਇਸ ਪੋਸਟਰ ਨੂੰ ਫੈਨਸ ਕਾਫੀ ਪਸੰਦ ਕਰ ਰਹੇ ਹਨ। ਇਹ ਪਹਿਲੀ ਫ਼ਿਲਮ ਹੈ ਜਿਸ ‘ਚ ਬਾਲੀਵੁੱਡ ਐਕਟਰਸ ਸ਼੍ਰੱਧਾ ਕਪੂਰ ਪ੍ਰਭਾਸ ਨਾਲ ਸਕਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਪੋਸਟਰ ਨੂੰ ਫ਼ਿਲਮ ਦੇ ਲੀਡ ਐਕਟਰ ਪ੍ਰਭਾਸ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਸ ‘ਚ ਉਹ ਬਾਈਕ ਰਾਈਡ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਮੇਕਰਸ ਨੇ ਇਸ ਦੇ ਰਿਲੀਜ਼ ਦਾ ਐਲਾਨ ਕੀਤਾ ਸੀ। ਫਿਲਮ 15 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਇਸ ਦੀ ਬਾਕਸਆਫਿਸ ‘ਤੇ ਸਿੱਧੀ ਟੱਕਰ ਅਕਸ਼ੈ ਕੁਮਾਰ ਦੀ ‘ਮਿਸ਼ਨ ਮੰਗਲ’ ਤੇ ਜੌਨ ਅਬ੍ਰਾਹਮ ਦੀ ਫ਼ਿਲਮ ‘ਬਾਟਲਾ ਹਾਉਸ’ ਨਾਲ ਹੋਵੇਗੀ। ਪ੍ਰਭਾਸ ਦੀ ‘ਸਾਹੋ’ ਹਿੰਦੀ, ਤਮਿਲ ਤੇ ਤੇਲਗੂ ਭਾਸ਼ਾਵਾਂ ‘ਚ ਰਿਲੀਜ਼ ਹੋਵੇਗੀ।