ਚੰਡੀਗੜ੍ਹ: 30 ਮਈ ਨੂੰ ਪੀਐਮ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਦੀ ਸਹੁੰ ਚੁੱਕਣਗੇ। ਇਸ ਤੋਂ ਬਾਅਦ 7 ਜਾਂ 8 ਜੂਨ ਨੂੰ ਉਹ ਮਾਲਦੀਵ ਦੌਰੇ 'ਤੇ ਜਾ ਸਕਦੇ ਹਨ। ਪੀਐਮ ਮੋਦੀ ਦੀ ਅਗਵਾਈ ਵਿੱਚ ਸਰਕਾਰ ਬਣਨ ਪਿੱਛੋਂ ਇਹ ਉਨ੍ਹਾਂ ਦੀ ਪਹਿਲੀ ਵਿਦੇਸ਼ ਯਾਤਰਾ ਹੈ। ਇਹ ਜਾਣਕਾਰੀ ਖ਼ਬਰ ਏਜੰਸੀ ਦੇ ਸੂਤਰਾਂ ਦੇ ਹਵਾਲੇ ਨਾਲ ਦਿੱਤੀ ਗਈ ਹੈ। ਦੱਸ ਦੇਈਏ ਆਪਣੇ ਪਹਿਲੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 55 ਮਹੀਨਿਆਂ ਵਿੱਚ 93 ਵਾਰ ਵਿਦੇਸ਼ ਯਾਤਰਾਵਾਂ ਕੀਤੀਆਂ। ਇਨ੍ਹਾਂ ਵਿੱਚ ਇੱਕ ਹੀ ਦੇਸ਼ ਦੇ ਦੋ ਜਾਂ ਉਸ ਤੋਂ ਵੱਧ ਦੌਰੇ ਵੀ ਸ਼ਾਮਲ ਹਨ।
ਡਾ. ਮਨਮੋਹਨ ਸਿੰਘ ਨੇ 10 ਸਾਲਾਂ ਵਿੱਚ ਕੀਤੇ ਸੀ 93 ਵਿਦੇਸ਼ ਦੌਰੇ
ਪੀਐਮ ਨਰੇਂਦਰ ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਬਰਾਬਰੀ ਕਰ ਲਈ ਹੈ। ਡਾ. ਮਨਮੋਹਨ ਸਿੰਘ ਨੇ 10 ਸਾਲ ਵਿੱਚ 93 ਵਿਦੇਸ਼ ਦੌਰੇ ਕੀਤੇ ਸੀ। ਹਾਲਾਂਕਿ ਇਸ ਮਾਮਲੇ ਵਿੱਚ ਮੋਦੀ ਹਾਲੇ ਵੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਪਿੱਛੇ ਹਨ। ਉਨ੍ਹਾਂ 16 ਸਾਲਾਂ ਵਿੱਚ 113 ਵਿਦੇਸ਼ ਦੌਰੇ ਕੀਤੇ ਸੀ। ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ 48 ਵਿਦੇਸ਼ੀ ਦੌਰੇ ਕੀਤੇ। ਜਦਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਨੇ 1947 ਤੋਂ ਲੈ ਕੇ 1962 ਵਿਚਾਲੇ 68 ਵਾਰ ਵਿਦੇਸ਼ੀ ਦੌਰੇ ਕੀਤੇ ਸੀ।
5 ਵਾਰ ਅਮਰੀਕਾ ਗਏ ਮੋਦੀ
ਵਿਦੇਸ਼ ਲਈ ਰਵਾਨਾ ਹੋਏ। ਇਸ ਦੌਰਾਨ ਉਹ 93 ਦੇਸ਼ ਗਏ। ਇਨ੍ਹਾਂ ਵਿੱਚੋਂ 41 ਦੇਸ਼ ਅਜਿਹੇ ਰਹੇ, ਜਿੱਥੇ ਉਹ ਇੱਕ ਵਾਰ ਗਏ। 10 ਦੇਸ਼ਾਂ ਵਿੱਚ ਉਹ ਦੋ ਵਾਰ ਗਏ। ਫਰਾਂਸ ਤੇ ਜਾਪਾਨ ਵਿੱਚ 3-3 ਵਾਰ ਗਏ। ਸਿੰਗਾਪੁਰ, ਰੂਸ, ਜਰਮਨੀ ਤੇ ਨੇਪਾਲ 4-4 ਗਏ ਜਦਕਿ ਚਾਨ ਤੇ ਅਮਰੀਕਾ 5-5 ਵਾਰ ਗਏ।
ਮੋਦੀ ਦੀਆਂ ਯਾਤਰਾਵਾਂ 'ਤੇ ਖ਼ਰਚ ਹੋਏ 2021 ਕਰੋੜ
ਇਸ ਸਾਲ ਮੋਦੀ ਫਰਵਰੀ ਵਿੱਚ ਦੱਖਣ ਕੋਰੀਆ ਦੀ ਯਾਤਰਾ 'ਤੇ ਗਏ ਸੀ। ਇਸ ਤੋਂ ਪਹਿਲਾਂ ਉਨ੍ਹਾਂ 92 ਦੌਰੇ ਕੀਤੇ ਜਿਨ੍ਹਾਂ 'ਤੇ ਕੁੱਲ 2021 ਕਰੋੜ ਰੁਪਏ ਖ਼ਰਚ ਹੋਏ। ਯਾਨੀ ਇੱਕ ਯਾਤਰਾ 'ਤੇ ਔਸਤ 22 ਕਰੋੜ ਰੁਪਏ ਖ਼ਰਚ ਹੋਏ। ਯੂਪੀਏ ਸਰਕਾਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ 50 ਵਿਦੇਸ਼ ਦੌਰਿਆਂ 'ਤੇ 1350 ਕਰੋੜ ਰੁਪਏ ਖ਼ਰਚ ਹੋਏ ਸੀ, ਯਾਨੀ ਇੱਕ ਯਾਤਰਾ 'ਤੇ ਔਸਤ 27 ਕਰੋੜ ਰੁਪਏ ਖ਼ਰਚ ਹੋਏ।
ਪੀਐਮ ਬਣਦਿਆਂ ਹੀ ਮੋਦੀ ਦੀਆਂ ਵਿਦੇਸ਼ ਗੇੜੀਆਂ ਸ਼ੁਰੂ, ਪਹਿਲਾ ਗੇੜਾ ਮਾਲਦੀਵ, ਹੁਣ ਤਕ ਖ਼ਰਚੇ 2021 ਕਰੋੜ
ਏਬੀਪੀ ਸਾਂਝਾ
Updated at:
27 May 2019 03:07 PM (IST)
ਆਪਣੇ ਪਹਿਲੇ ਕਾਰਜਕਾਲ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ 55 ਮਹੀਨਿਆਂ ਵਿੱਚ 93 ਵਾਰ ਵਿਦੇਸ਼ ਯਾਤਰਾਵਾਂ ਕੀਤੀਆਂ। ਇਨ੍ਹਾਂ ਵਿੱਚ ਇੱਕ ਹੀ ਦੇਸ਼ ਦੇ ਦੋ ਜਾਂ ਉਸ ਤੋਂ ਵੱਧ ਦੌਰੇ ਵੀ ਸ਼ਾਮਲ ਹਨ। ਉਨ੍ਹਾਂ 92 ਦੌਰੇ ਕੀਤੇ ਜਿਨ੍ਹਾਂ 'ਤੇ ਕੁੱਲ 2021 ਕਰੋੜ ਰੁਪਏ ਖ਼ਰਚ ਹੋਏ।
- - - - - - - - - Advertisement - - - - - - - - -