ਜਹਾਜ਼ ‘ਚ 179 ਯਾਤਰੀ ਤੇ ਚਾਲਕ ਦਲ ਦੇ ਛੇ ਮੈਂਬਰ ਸਵਾਰ ਸੀ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਏਅਰ ਏਸ਼ੀਆ ਦੇ ਬੰਗਲੁਰੂ ਵਿੱਚ ਮੌਜੂਦ ਦਫਤਰ ‘ਚ ਇੱਕ ਅਣਪਛਾਤੇ ਵਿਅਕਤੀ ਦਾ ਫੋਨ ਆਇਆ ਸੀ। ਉਸ ਨੇ ਦੱਸਿਆ ਕਿ ਬਾਗਡੋਗਰਾ ਤੋਂ ਕੋਲਕਾਤਾ ਜਾਣ ਵਾਲੀ ਉਡਾਣ ‘ਚ ਕੁਝ ਸ਼ੱਕੀ ਚੀਜ਼ਾਂ ਹਨ। ਇਸ ਨਾਲ ਯਾਤਰੀਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਫੋਨ ਕਾਲ ਤੋਂ ਬਾਅਦ ਸ਼ਾਮ ਨੂੰ ਛੇ ਵਜੇ ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਦਾ ਐਲਾਨ ਕਰ ਦਿੱਤਾ ਗਿਆ।
ਅਧਿਕਾਰੀ ਨੇ ਦੱਸਿਆ, “ਬੰਬ ਨਾਕਾਰ ਕਰਨ ਵਾਲੀ ਟੀਮ ਪੂਰੀ ਜਾਂਚ ਲਈ ਜਹਾਜ਼ ਨੂੰ ਇੱਕ ਵੱਖਰੇ ਥਾਂ ‘ਤੇ ਲੈ ਗਈ।” ਉਨ੍ਹਾਂ ਨੇ ਅੱਗੇ ਕਿਹਾ, “ਜਹਾਜ਼ ‘ਚ ਕੋਈ ਅਜਿਹੀ ਚੀਜ਼ ਨਹੀਂ ਮਿਲੀ ਤੇ ਇਹ ਅਫਵਾਹ ਸਾਬਤ ਹੋਈ।”