ਨਵੀਂ ਦਿੱਲੀ: ਹਿੰਦੀ ਸਿਨੇਮਾ ਜਗਤ 'ਚ ਕਾਮਯਾਬੀ ਦੀਆਂ ਪੌੜੀਆਂ ਚੜ੍ਹਨ ਵਾਲੇ ਸੁਸ਼ਾਂਤ ਰਾਜਪੂਤ ਦੀ ਖੁਦਕੁਸ਼ੀ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਜਿਹੇ 'ਚ ਸਭ ਦੇ ਜ਼ਹਿਨ 'ਚ ਇਹ ਸਵਾਲ ਜ਼ਰੂਰ ਆ ਰਿਹਾ ਹੈ ਕਿ ਆਖਿਰ ਕਿਉਂ ਸੁਸ਼ਾਂਤ? ਇਸ ਦੌਰਾਨ ਸੁਪਰਸਟਾਰ ਸਲਮਾਨ ਖ਼ਾਨ ਨੇ ਵੀ ਸੁਸ਼ਾਂਤ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਸਲਮਾਨ ਨੇ ਟਵੀਟ ਕਰਦਿਆਂ ਲਿਖਿਆ, "ਤੁਸੀਂ ਯਾਦ ਆਓਗੇ #RIP ਸੁਸ਼ਾਂਤ।"
ਸੁਸ਼ਾਂਤ ਰਾਜਪੂਤ ਜ਼ਿੰਦਾਦਿਲ ਇਨਸਾਨ ਮੰਨੇ ਜਾਂਦੇ ਸਨ। ਉਨ੍ਹਾਂ ਦੀ ਫਰਾਖ ਦਿਲੀ ਤੋਂ ਹਰ ਕੋਈ ਬਾਖੂਬੀ ਵਾਕਿਫ ਸੀ। ਸੁਸ਼ਾਂਤ ਦਾ ਜਨਮ 21 ਜਨਵਰੀ, 1986 ਨੂੰ ਬਿਹਾਰ ਦੇ ਛੋਟੇ ਜਿਹੇ ਪਿੰਡ ਮਲਡੀਹਾ 'ਚ ਹੋਇਆ ਸੀ। ਇਸ ਛੋਟੇ ਜਿਹੇ ਪਿੰਡ ਤੋਂ ਨਿੱਕਲ ਕੇ ਬਾਲੀਵੁੱਡ ਦਾ ਸਫ਼ਰ ਕਰਨਾ ਸੁਸ਼ਾਂਤ ਲਈ ਵੱਡੀ ਕਾਮਯਾਬੀ ਸੀ।
ਇਹ ਵੀ ਪੜ੍ਹੋ: ਪਾਕਿਸਤਾਨ ਨਾਲ ਦੋਸਤੀ ਚਾਹੁੰਦਾ ਭਾਰਤ, ਨਿਤਿਨ ਗਡਕਰੀ ਦਾ ਵੱਡਾ ਬਿਆਨ
ਕੋਰੋਨਾ ਵਾਇਰਸ: ਦੁਨੀਆਂ ਭਰ 'ਚ ਕਰੀਬ 80 ਲੱਖ ਪੌਜ਼ੇਟਿਵ ਮਾਮਲੇ, ਸਾਢੇ ਚਾਰ ਲੱਖ ਤੋਂ ਜ਼ਿਆਦਾ ਮੌਤਾਂ
ਖੁਦਕੁਸ਼ੀ ਤੋਂ ਪਹਿਲਾਂ ਸੁਸ਼ਾਂਤ ਰਾਜਪੂਤ ਨੇ ਰੇਹਾ ਚੱਕਰਵਰਤੀ ਨੂੰ ਭੇਜ ਦਿੱਤਾ ਸੀ ਘਰ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ