ਚੰਡੀਗੜ੍ਹ: ਪੰਜਾਬ 'ਚ ਕੋਰੋਨਾਵਾਇਰਸ ਦਾ ਕਹਿਰ ਫਿਰ ਤੋਂ ਵੱਧਦਾ ਜਾ ਰਿਹਾ ਹੈ।ਅੱਜ ਕੋਰੋਨਾਵਾਇਰਸ ਦੇ 77 ਨਵੇਂ ਕੇਸ ਸਾਹਮਣੇ ਆਏ ਹਨ।ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 3140 ਹੋ ਗਈ ਹੈ। ਅੱਜ ਕੋਰੋਨਾਵਾਇਰਸ ਨਾਲ ਤਿੰਨ ਮੌਤਾਂ ਹੋਣ ਦੀ ਵੀ ਖ਼ਬਰ ਸਾਹਮਣੇ ਆਈ ਹੈ।ਜਿਸ ਵਿੱਚੋਂ ਇੱਕ ਪਠਾਨਕੋਟ ਅਤੇ ਦੋ ਮੌਤਾਂ ਸੰਗਰੂਰ 'ਚ ਹੋਈਆਂ ਹਨ।ਸੂਬੇ 'ਚ ਕੋਰੋਨਾ ਨਾਲ ਮਰਨ ਵਾਲਿਆ ਦੀ ਕੁੱਲ੍ਹ ਗਿਣਤੀ 67 ਹੋ ਗਈ ਹੈ।

ਕੋਰੋਨਾ ਦਾ ਸੱਚ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ, 1 ਅਰਬ ਤੋਂ ਜ਼ਿਆਦਾ ਲੋਕ ਗਰੀਬੀ ਦੀ ਦਲਦਲ 'ਚ

ਐਤਵਾਰ ਨੂੰ 99 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 13, ਜਲੰਧਰ ਤੋਂ 1 , ਲੁਧਿਆਣਾ 22, ਮੁਹਾਲੀ 10, ਸੰਗਰੂਰ 5, ਤਰਨਤਾਰਨ 2, ਪਠਾਨਕੋਟ 5, ਫਤਿਹਗੜ੍ਹ ਸਾਹਿਬ 2, ਮੋਗਾ 1, ਪਟਿਆਲਾ 10, ਗੁਰਦਾਸਪੁਰ 2, ਮੁਕਤਸਰ 1 ਅਤੇ ਹੁਸ਼ਿਆਰਪੁਰ ਤੋਂ ਦੋ ਮਰੀਜ਼ ਸਾਹਮਣੇ ਆਏ ਹਨ।

'ਅਨਲੌਕ-1' ਨੇ ਬੇਕਾਬੂ ਕੀਤਾ ਕੋਰੋਨਾ, ਪੰਜਾਬ ‘ਚ ਪਹਿਲੀ ਵਾਰ ਇੱਕ ਹੀ ਦਿਨ ‘ਚ 6 ਮੌਤਾਂ, 3170 ਹੋਏ ਸੰਕਰਮਿਤ
ਸੂਬੇ 'ਚ ਕੁੱਲ 182225 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 3140 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2356 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ 'ਚ 717 ਲੋਕ ਐਕਟਿਵ ਮਰੀਜ਼ ਹਨ।



ਕਿਸ ਨਾਲ ਰਿਲੇਸ਼ਨਸ਼ਿਪ 'ਚ ਦਿਲਜੀਤ ਦੋਸਾਂਝ ?

ਇਹ ਵੀ ਪੜ੍ਹੋ: ਰਾਮਦੇਵ ਦੀ ਪਤੰਜਲੀ ਨੇ ਲੱਭ ਲਿਆ ਕੋਰੋਨਾ ਦਾ ਇਲਾਜ, ਕੀਤਾ ਵੱਡਾ ਦਾਅਵਾ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ