ਨਵੀਂ ਦਿੱਲੀ: ਜਿੱਥੇ ਦੁਨੀਆ ਭਰ ਦੀਆਂ ਫਾਰਮਾ ਕੰਪਨੀਆਂ ਅਜੇ ਵੀ ਕੋਵਿਡ -19 ਖਿਲਾਫ ਟੀਕਾ ਜਾਂ ਇੱਕ ਅਜਿਹੀ ਦਵਾਈ ਲੱਭਣ ਲਈ ਸੰਘਰਸ਼ ਕਰ ਰਹੀਆਂ ਹਨ ਜੋ ਮਾਰੂ ਵਾਇਰਸ ਵਿਰੁੱਧ 100 ਪ੍ਰਤੀਸ਼ਤ ਕਾਰਗਰ ਹੋਵੇ, ਉਥੇ ਹੀ ਬਾਬਾ ਰਾਮਦੇਵ ਦੀ ਜੜੀ-ਬੂਟੀਆਂ ਦੀ ਦਵਾਈ ਕੰਪਨੀ ਪਤੰਜਲੀ ਆਯੁਰਵੇਦ ਨੇ ਕੋਰੋਨਾਵਾਇਰਸ ਮਹਾਮਾਰੀ ਦਾ ਇਲਾਜ ਲੱਭਣ ਦਾ ਦ੍ਰਿੜ ਦਾਅਵਾ ਕੀਤਾ ਹੈ।


ਕੈਰੀਮਿਨਾਤੀ ਦੀ ਨਵੀਂ ਵੀਡੀਓ 'Yalgaar' ਯੂਟਿਊਬ 'ਤੇ ਪਾ ਰਹੀ ਧਮਾਲ, ਕੌਨਟੈਂਟ ਕੌਪੀ ਦੇ ਵੀ ਲੱਗੇ ਇਲਜ਼ਾਮ

ਪਤੰਜਲੀ ਯੋਗਪੀਠ ਨੇ ਉਸ ਮਾਰੂ ਕੋਰੋਨਾ ਵਾਇਰਸ 'ਤੇ ਇੱਕ ਵੱਡਾ ਦਾਅਵਾ ਕੀਤਾ ਹੈ ਜਿਸਦੀ ਦਵਾਈ ਅਜੇ ਤੱਕ ਕਿਸੇ ਦੇਸ਼ ਨੂੰ ਨਹੀਂ ਮਿਲੀ ਹੈ।ਪਤੰਜਲੀ ਦਾ ਦਾਅਵਾ ਹੈ ਕਿ ਉਸਨੇ ਪਤੰਜਲੀ ਕੋਰੋਨਾਵਾਇਰਸ ਦਵਾਈ ਬਣਾ ਲਈ ਹੈ। ਇਹ ਦਵਾਈ ਆਯੁਰਵੈਦਿਕ ਹੈ, ਜਿਸ ਨਾਲ ਉਨ੍ਹਾਂ ਨੇ ਬਹੁਤ ਸਾਰੇ ਮਰੀਜ਼ਾਂ ਦੇ ਇਲਾਜ਼ ਦਾ ਵੀ ਦਾਅਵਾ ਕੀਤਾ ਹੈ।

ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ

ਆਚਾਰੀਆ ਬਾਲਕ੍ਰਿਸ਼ਨ ਨੇ ਪਤੰਜਲੀ ਦੀ ਤਰਫੋਂ ਇਹ ਦਾਅਵਾ ਕੀਤਾ ਹੈ। ਬਾਲਕ੍ਰਿਸ਼ਨ ਨੇ ਕਿਹਾ ਕਿ ਪਤੰਜਲੀ ਨੇ ਕੋਰੋਨਾ ਦਵਾਈ ਬਣਾਈ ਹੈ। ਸੈਂਕੜੇ ਇਲਾਜ਼ ਕੀਤੇ ਗਏ ਮਰੀਜ਼ਾਂ ਦਾ ਡਾਟਾ ਵੀ ਰੱਖਿਆ ਗਿਆ ਹੈ। ਉਸਨੇ ਦੱਸਿਆ ਕਿ ਦਵਾਈ ਦੇ ਕਲੀਨਿਕਲ ਨਿਯੰਤਰਣ ਅਜ਼ਮਾਇਸ਼ ਦੇ ਨਤੀਜੇ ਵੀ ਆਉਣ ਵਾਲੇ ਹਨ।ਆਚਾਰੀਆ ਬਾਲਕ੍ਰਿਸ਼ਨ ਨੇ ਕਿਹਾ ਕਿ ਦਵਾਈ ਲੈਣ ਵਾਲੇ 80 ਪ੍ਰਤੀਸ਼ਤ ਲੋਕ ਠੀਕ ਹੋ ਗਏ ਹਨ।

ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕੇ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ