ਰੇਨੀ ਗ੍ਰਸੀ ਦਾ ਕਹਿਣਾ ਹੈ ਕਿ ਉਸ ਦਾ ਰੇਸਿੰਗ ਵਿੱਚ ਪੈਸਾ ਕਮਾਉਣਾ ਬਹੁਤ ਮੁਸ਼ਕਲ ਹੋ ਗਿਆ ਸੀ। ਇਸ ਲਈ ਉਸ ਨੇ ਹੁਣ ਪੌਰਨ ਇੰਡਸਟਰੀ ਵੱਲ ਨੂੰ ਰੁੱਖ ਕਰ ਲਿਆ ਹੈ। ਉਸ ਨੇ ਕਿਹਾ ਕਿ ਪੌਰਨ ਇੰਡਸਟਰੀ 'ਚ ਪੈਰ ਰੱਖਦੇ ਹੀ ਉਸ ਨੇ ਛੇ ਦਿਨਾਂ 'ਚ 24000 ਅਮਰੀਕੀ ਡਾਲਰ ਕਮਾ ਲਏ ਹਨ। ਇਸ ਤੋਂ ਬਾਅਦ ਉਸ ਨੂੰ ਇਹ ਮਹਿਸੂਸ ਹੋਇਆ ਕਿ ਉਹ ਇਸ ਨਵੇਂ ਪੇਸ਼ੇ 'ਚ ਵਧੀਆ ਕੰਮ ਕਰ ਸਕਦੀ ਹੈ।
ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ
ਪੌਰਨ ਇੰਡਸਟਰੀ ਦੀ ਮਸ਼ਹੂਰ ਪੌਰਨ ਸਟਾਰ ਸਨੀ ਲਿਉਨੀ ਨੂੰ ਕੌਣ ਨਹੀਂ ਜਾਣਦਾ। ਸਨੀ ਹੁਣ ਪੌਰਨ ਇੰਡਸਟਰੀ ਨੂੰ ਛੱਡ ਕੇ ਬੌਲੀਵੁੱਡ 'ਚ ਆ ਗਈ ਹੈ ਤੇ ਬਹੁਤ ਸਾਰੀਆਂ ਫਿਲਮਾਂ 'ਚ ਕੰਮ ਵੀ ਕਰ ਚੁੱਕੀ ਹੈ। ਇੱਕ ਅਰਬੀ ਪੌਰਨ ਸਟਾਰ ਮੀਆ ਖਲੀਫਾ ਦੇ ਬੇਰੁਜ਼ਗਾਰ ਹੋਣ ਦੀਆਂ ਖ਼ਬਰਾਂ ਤਾਂ ਤੁਸੀਂ ਸੁਣੀਆਂ ਹੀ ਹੋਣਗੀਆਂ।
ਸਨੀ ਦੇ ਬੌਲੀਵੁੱਡ 'ਚ ਆਉਣ ਤੇ ਮੀਆ ਦੇ ਬਰੁਜ਼ਗਾਰ ਹੋਣ ਤੋਂ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਹੁਣ ਪੌਰਨ ਇੰਡਸਟਰੀ ਦੇ ਹਲਾਤ ਵੀ ਕੁੱਝ ਬੇਹਤਰ ਨਹੀਂ। ਐਸੇ 'ਚ ਗ੍ਰਸੀ ਦਾ ਇਸ ਇੰਡਸਟਰੀ 'ਚ ਸ਼ਾਮਲ ਹੋਣਾ ਕਿੰਨਾ ਠੀਕ ਹੈ ਇਹ ਤਾਂ ਆਉਣ ਵਾਲੇ ਵਕਤ ਨਾਲ ਹੀ ਪਤਾ ਲੱਗੇਗਾ
ਗ੍ਰਸੀ ਨੇ ਹਾਲਹੀ 'ਚ ਦਿੱਤੇ ਇੱਕ ਇੰਟਰਵਿਊ ਦੌਰਾਨ ਕਿਹਾ,
ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਫੈਸਲਾ ਸੀ ਤੇ ਹੁਣ ਤੱਕ ਦਾ ਸਭ ਤੋਂ ਵਧੀਆ ਵੀ। ਲੋਕ ਭਾਵੇਂ ਜੋ ਮਰਜ਼ੀ ਕਹਿਣ ਮੈਂ ਆਪਣੇ ਕੰਮ ਤੋਂ ਖੁਸ਼ ਹਾਂ, ਮੈਂ ਚੰਗਾ ਪੈਸਾ ਕਮਾ ਰਹੀਂ ਹਾਂ। ਮੈਨੂੰ ਲੋਕਾਂ ਨਾਲ ਫਰਕ ਨਹੀਂ ਪੈਂਦਾ, ਮੈਂ ਆਪਣੇ ਨਵੇਂ ਕੰਮ 'ਚ ਕਮਫਰਟੇਬਲ ਹਾਂ।-
ਸੁਣਨ 'ਚ ਭਾਵੇਂ ਅਜੀਬ ਲੱਗੇ, ਪਰ ਗ੍ਰਸੀ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਦੀ ਉਸ ਦੇ ਫੈਸਲੇ ਨਾਲ ਸਹਿਮਤੀ ਹੈ ਤੇ ਉਹ ਲੋਕ ਉਸ ਦੇ ਨਵੇਂ ਪੇਸ਼ੇ ਬਾਰੇ ਬਾਖੂਬੀ ਜਾਣਦੇ ਵੀ ਹਨ।
ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ