ਚੰਡੀਗੜ੍ਹ: ਖੁਦ ਨੂੰ ਰੋਸਟਰ ਦੱਸਣ ਵਾਲੇ ਯੂਟਿਊਬਰ ਕੈਰੀਮਿਨਾਤੀ (CarryMinati), ਯਾਨੀ ਅਜੈ ਸਿੰਘ ਨਾਗਰ, ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਪਹਿਲਾ ਯੂਟਿਊਬ ਵਰਸਿਜ ਟਿਕਟੌਕ ਵੀਡੀਓ ਨਾਲ ਚਰਚਾ 'ਚ ਆਏ ਕੈਰੀਮਿਨਾਤੀ ਹੁਣ ਆਪਣੇ ਨਵੇਂ ਵੀਡੀਓ ਯਲਗਾਰ ਨਾਲ ਯੂਟਿਊਬ ਤੇ ਧਮਾਲ ਮਚਾ ਰਹੇ ਹਨ।


ਇਹ ਵੀਡੀਓ ਪਿਛਲੇ ਪੰਜ ਦਿਨਾਂ ਤੋਂ ਨਿਰੰਤਰ ਯੂਟਿਊਬ ਦੇ ਟੌਪ ਟ੍ਰੈਂਡਿੰਗ 'ਚ ਬਣਿਆ ਹੋਇਆ ਹੈ। ਵੀਡੀਓ ਨੂੰ ਪੰਜ ਦਿਨਾਂ ਦੇ ਅੰਦਰ 80 ਮਿਲੀਅਨ ਵਿਊਜ਼ ਮਿਲ ਗਏ ਹਨ। ਹਾਲਾਂਕਿ ਕੈਰੀ ਦੀ ਵੀਡੀਓ 'ਤੇ ਕੌਨਟੈਂਟ ਕੌਪੀ ਦਾ ਦੋਸ਼ ਵੀ ਲਾਇਆ ਗਿਆ ਹੈ। ਇਹ ਦਾਅਵਾ ਇਕ ਹੋਰ ਯੂਟਿਊਬਰ- ਕਾਮੇਡੀਅਨ ਕੁਨਾਲ ਕਾਮਰਾ ਵੱਲੋਂ ਕੀਤਾ ਗਿਆ ਹੈ।

ਜੰਮਦੇ ਹੀ ਨੱਚਣ ਲੱਗ ਪਿਆ ਹਾਥੀ ਦਾ ਬੱਚਾ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ


ਯੂਟਿਊਬ ਸਨਸੇਸ਼ਨ ਅਜੈ ਨਾਗਰ ਉਰਫ ਕੈਰੀਮਿਨਾਤੀ (CarryMinati) ਅੱਜ 21 ਸਾਲ ਦਾ ਹੋ ਗਿਆ ਹੈ। ਫਰੀਦਾਬਾਦ ਦਾ ਰਹਿਣ ਵਾਲਾ ਇਹ ਯੂਟਿਊਬਰ, ਜੋ ਆਪਣੀ ਵਿਅੰਗਾਤਮਕ ਸਕਿੱਟਾਂ ਤੇ ਹਿੰਦੀ ਟਿੱਪਣੀਆਂ ਲਈ ਜਾਣਿਆ ਜਾਂਦਾ ਹੈ, ਨੇ ਆਪਣੇ ਯੂਟਿਊਬ ਚੈਨਲ ਦੀ ਸ਼ੁਰੂਆਤ 2014 ਵਿੱਚ ਕੀਤੀ ਸੀ।

ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ

ਆਪਣੀਆਂ ਵੀਡੀਓਜ਼ ਵਿੱਚ ਵੱਖ ਵੱਖ ਆਨਲਾਈਨ ਵਿਸ਼ਿਆਂ ਨੂੰ ਸੰਬੋਧਨ ਕਰਨ ਤੋਂ ਇਲਾਵਾ, ਉਸ ਨੇ ਅਮੀਰ ਸਿੱਦੀਕੀ, ਦੀਪਕ ਕਲਾਲ ਤੇ ਢਿੰਚਕ ਪੂਜਾ ਨੂੰ ਵੀ ਰੋਸਟ ਕੀਤਾ ਹੈ। ਇਸ ਵੇਲੇ, ਉਸ ਦੇ ਚੈਨਲ ਦੇ 21.6 ਮਿਲੀਅਨ ਸਬਸਕ੍ਰਾਇਬਰ ਹਨ। ਆਉ ਵੇਖਦੇ ਹਾਂ ਕੈਰੀਮਿਨਾਤੀ ਦੀਆਂ ਟੌਪ ਵੀਡੀਓਜ਼-













ਇਹ ਵੀ ਪੜ੍ਹੋ: ਅਨਲੌਕ 1 ਨੂੰ ਲੈ ਕਿ ਤੁਹਾਡੇ ਮਨ 'ਚ ਉੱਠੇ ਸਾਰੇ ਸਵਾਲਾਂ ਦਾ ਜਵਾਬ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ