ਰਵੀ ਜੈਨ ਦੀ ਰਿਪੋਰਟ

ਮੁੰਬਈ: ਪਿਛਲੇ ਦੋ ਮਹੀਨਿਆਂ ਤੋਂ ਪਰਵਾਸੀ ਮਜ਼ਦੂਰਾਂ ਨੂੰ ਬੱਸਾਂ, ਰੇਲਾਂ ਤੇ ਜਹਾਜ਼ਾਂ ਜ਼ਰੀਏ ਉਨ੍ਹਾਂ ਦੇ ਘਰ ਪਹੁੰਚਾਉਣ 'ਚ ਜੁੱਟੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਸ਼ਲਾਘਾਯੋਗ ਯਤਨਾਂ 'ਤੇ ਹੁਣ ਗਾਣਾ ਬਣ ਕੇ ਤਿਆਰ ਹੈ।

ਮੇਰੀ ਮਾਂ ਨਾਂਅ ਦੇ ਇਸ ਗਾਣੇ 'ਚ ਲੌਕਡਾਊਨ 'ਚ ਬੁਰੇ ਫਸੇ ਪਰਵਾਸੀ ਮਜ਼ਦੂਰਾਂ ਦੇ ਦਰਦ ਨੂੰ ਇਕ ਭਾਵੁਕ ਮਾਂ ਵੱਲੋਂ ਆਪਣੇ ਬੇਟੇ ਲਈ ਬੇਸਬਰੀ ਨਾਲ ਕੀਤੇ ਜਾ ਰਹੇ ਇੰਤਜ਼ਾਰ ਦੇ ਰੂਪ 'ਚ ਦਰਸਾਇਆ ਗਿਆ ਹੈ। ਇਸ ਗਾਣੇ ਨੂੰ ਰਾਹੁਲ ਜੈਨ ਨੇ ਗਾਇਆ ਤੇ ਕੰਪੋਜ਼ ਕੀਤਾ ਹੈ ਤੇ ਵੰਦਨਾ ਖੰਡੇਲਵਾਲ ਨੇ ਲਿਖਿਆ ਹੈ।

ਸੋਨੂੰ ਸੂਦ ਨੂੰ ਸਮਰਪਿਤ ਇਸ ਗਾਣੇ 'ਤੇ ਸੋਨੂੰ ਨੇ ਕਿਹਾ ਕਿ ਮੇਰੇ ਲਈ ਇਹ ਬੇਹੱਦ ਸਨਮਾਨ ਦੀ ਗੱਲ ਹੈ ਕਿ ਕਿਸੇ ਦੇ ਮਨ 'ਚ ਮੇਰੀਆਂ ਕੋਸ਼ਿਸ਼ਾਂ ਨੂੰ ਲੈਕੇ ਮੈਨੂੰ ਕਿ ਗਾਣਾ ਡੈਡੀਕੇਟ ਕਰਨ ਦਾ ਖਿਆਲ ਆਇਆ। ਉਨ੍ਹਾਂ ਇਸ ਲਈ ਰਾਹੁਲ ਜੈਨ ਦਾ ਸ਼ੁਕਰੀਆ ਅਦਾ ਕੀਤਾ।

ਉਨ੍ਹਾਂ ਕਿਹਾ ਕਿ ਮੈਂ ਗਾਣਾ ਸੁਣਿਆ ਹੈ ਜਦੋਂ ਤੁਸੀਂ ਸੁਣੋਗੇ ਤੇ ਦੇਖੋਗੇ ਤਾਂ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਇਸ ਗਾਣੇ 'ਚ ਦਿਖਾਇਆ ਗਿਆ ਕਿ ਕਿਵੇਂ ਇਕ ਮਾਂ ਆਪਣੇ ਬੇਟੇ ਦੇ ਘਰ ਪਹੁੰਚਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹੈ। ਸੋਨੂੰ ਨੇ ਕਿਹਾ ਹਰ ਮਾਂ, ਹਰ ਬੇਟਾ ਖੁਦ ਨੂੰ ਇਸ ਗਾਣੇ ਨਾਲ ਰਿਲੇਟ ਕਰ ਪਾਉਣਗੇ।

ਇੱਥੇ ਸੁਣੋ ਗਾਣਾ: 

ਇਸ ਵੀਡੀਓ 'ਚ ਸੋਨੂੰ ਸੂਦ ਦੇ ਕਿਸੇ ਰੀਅਲ ਲਾਈਫ ਹੀਰੋ ਦੀ ਤਰ੍ਹਾਂ ਪਰਵਾਸੀ ਮਜ਼ਦੂਰਾਂ ਦੇ ਦਰਦ ਨੂੰ ਆਪਣਾ ਦਰਦ ਸਮਝਦੇ ਹੋਏ ਮਦਦ ਕਰਨ ਵਾਲੀਆਂ ਝਲਕੀਆਂ ਵੀ ਦਿਖਾਈਆਂ ਗਈਆਂ ਹਨ। ਇਸ ਗਾਣੇ ਦੀਆਂ ਕੁਝ ਲਾਇਨਾਂ 'ਚ ਸੋਨੂੰ ਸੂਦ ਦੇ ਵੀ ਹਨ।