ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਅਰਥਵਿਵਸਥਾ ਨੂੰ ਲੀਹ 'ਤੇ ਲਿਆਉਣ ਲਈ ਲੌਕਡਾਊਨ 'ਚ ਰਾਹਤ ਦਿੱਤੀ ਜਾ ਰਹੀ ਹੈ ਪਰ ਦੂਜੇ ਪਾਸੇ ਨਾਲ ਹੀ ਕੋਰੋਨਾ ਵਾਇਰਸ ਦੇ ਮਾਮਲਿਆਂ ਨੇ ਰਫ਼ਤਾਰ ਫੜ ਲਈ ਹੈ। ਮੁੰਬਈ ਤੇ ਦਿੱਲੀ 'ਚ ਕੋਰੋਨਾ ਮਾਮਲੇ ਰਿਕਾਰਡ ਸਿਰਜ ਰਹੇ ਹਨ। ਅਜਿਹੇ 'ਚ ਵਿਰੋਧੀ ਸਰਕਾਰ 'ਤੇ ਹਮਲਾਵਰ ਹੋ ਰਹੇ ਹਨ।


ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕੋਰੋਨਾ ਸੰਕਟ ਨੂੰ ਲੈਕੇ ਮੋਦੀ ਸਰਕਾਰ ਨੂੰ ਖੂਬ ਕੋਸਿਆ। ਰਾਹੁਲ ਨੇ ਟਵੀਟ ਕਰਕੇ ਗ੍ਰਾਫ ਸ਼ੇਅਰ ਕੀਤਾ ਤੇ ਨਾਲ ਹੀ ਲਿਖਿਆ, "ਭਾਰਤ ਇਕ ਗਲਤ ਰੇਸ ਜਿੱਤਣ ਦੇ ਰਾਹ 'ਤੇ ਹੈ'। ਹੰਕਾਰ ਤੇ ਅਸਮਰੱਥਾ ਦੇ ਖਤਰਨਾਕ ਸੁਮੇਲ ਦੇ ਕਾਰਨ ਇਕ ਭਿਆਨਕ ਤ੍ਰਾਸਦੀ।" ਆਪਣੇ ਇਸ ਟਵੀਟ 'ਚ ਰਾਹੁਲ ਗਾਂਧੀ ਨੇ ਇਕ 20 ਸਕਿੰਟ ਦਾ ਵੀਡੀਓ ਵੀ ਸ਼ੇਅਰ ਕੀਤਾ।




ਇਸ ਵੀਡੀਓ 'ਚ ਦਿਖਾਇਆ ਕਿ ਕਿਵੇਂ 17 ਮਈ ਤੋਂ ਬਾਅਦ ਮਾਮਲੇ ਲਗਾਤਾਰ ਵਧ ਰਹੇ ਹਨ ਤੇ ਹੁਣ ਦੁਨੀਆਂ 'ਚ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ 'ਚ ਭਾਰਤ ਚੌਥੇ ਸਥਾਨ 'ਤੇ ਆ ਗਿਆ ਹੈ। ਦੇਸ਼ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਤਿੰਨ ਲੱਖ ਦੇ ਕਰੀਬ ਪਹੁੰਚ ਗਈ ਹੈ। ਇਕੱਲੇ ਮਹਾਰਾਸ਼ਟਰ 'ਚ ਹੀ 1,01141 ਕੇਸ ਹਨ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ: 24 ਘੰਟਿਆਂ 'ਚ ਇਕ ਲੱਖ, 40 ਹਜ਼ਾਰ ਤੋਂ ਵੱਧ ਨਵੇਂ ਪੈਜ਼ੇਟਿਵ ਕੇਸ ਆਏ ਸਾਹਮਣੇ


ਇਹ ਵੀ ਪੜ੍ਹੋ: ਕੋਰੋਨਾ ਨਾਲ ਨਜਿੱਠਣ ਲਈ ਕੈਪਟਨ ਸਰਕਾਰ ਰੱਖੇਗੀ ਹਰ ਘਰ 'ਤੇ ਨਜ਼ਰ

ਹੱਥ ਚੁੰਮ ਕੇ ਕੋਰੋਨਾ ਦਾ ਇਲਾਜ ਕਰਨ ਵਾਲਾ ਅਖੌਤੀ ਬਾਬਾ ਕੋਰੋਨਾ ਨਾਲ ਮਰਿਆ, ਕਈਆਂ ਨੂੰ ਲੈ ਡੁੱਬਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ