ਸੀਤਾਮੜੀ: ਭਾਰਤ-ਨੇਪਾਲ ਦਰਮਿਆਨ ਚੱਲ ਰਹੇ ਤਣਾਅ ਵਿਚਕਾਰ ਸ਼ੁੱਕਰਵਾਰ ਸਵੇਰੇ ਬਿਹਾਰ ਦੀ ਸਰਹੱਦ 'ਤੇ ਨੇਪਾਲ ਪੁਲਿਸ ਵੱਲੋਂ ਭਾਰਤੀ ਕਿਸਾਨਾਂ 'ਤੇ ਅੰਨ੍ਹੇਵਾਹ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਫਾਇਰਿੰਗ ਵਿੱਚ ਇੱਕ ਭਾਰਤੀ ਦੀ ਮੌਤ ਹੋ ਗਈ ਹੈ, ਜਦਕਿ ਕੁਝ ਲੋਕ ਜ਼ਖਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਭਾਰਤ-ਨੇਪਾਲ ਸਰਹੱਦ 'ਤੇ ਤਣਾਅ ਵਧਿਆ ਹੈ। ਦੋਵਾਂ ਪਾਸਿਆਂ ਤੋਂ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਫਿਲਹਾਲ ਗੋਲੀਬਾਰੀ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ।
ਦੱਸ ਦੇਈਏ ਕਿ ਭਾਰਤ-ਨੇਪਾਲ ਸਰਹੱਦ ਨੂੰ ਫਿਲਹਾਲ ਸੀਲ ਕੀਤਾ ਹੋਇਆ ਹੈ। ਦੋਵਾਂ ਦੇਸ਼ਾਂ ਦਰਮਿਆਨ ਆਵਾਜਾਈ ਪੂਰੀ ਤਰ੍ਹਾਂ ਨਾਲ ਬੰਦ ਹੈ। ਇਸ ਦੌਰਾਨ ਬਿਹਾਰ ਦੇ ਸੀਤਾਮਾੜੀ ਜ਼ਿਲ੍ਹੇ ਦਾ ਵਸਨੀਕ ਲਾਗਨ ਰਾਏ ਆਪਣੇ ਲੜਕੇ ਨਾਲ ਰਿਸ਼ਤੇਦਾਰ ਨੂੰ ਮਿਲਣ ਸਰਹੱਦ 'ਤੇ ਗਿਆ ਸੀ।
ਨੇਪਾਲ ਪੁਲਿਸ ਉਨ੍ਹਾਂ ਨੂੰ ਸਰਹੱਦ ਤੋਂ ਭਜਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜਦੋਂ ਪਿਓ-ਬੇਟੇ ਨੇ ਥੋੜ੍ਹੀ ਦੇਰੀ ਦੀ ਮਹੌਲਤ ਮੰਗੀ ਤਾਂ ਏਪੀਐਫ (ਨੇਪਾਲ ਆਰਮਡ ਗਾਰਡੀਅਨ ਫੋਰਸ) ਨੇ ਉਸ ਦੇ ਲੜਕੇ 'ਤੇ ਲਾਠੀ ਚਲਾ ਦਿੱਤੀ। ਇਸ ਤੋਂ ਬਾਅਦ ਲਗਾਨ ਰਾਏ ਤੇ ਉਸਦੇ ਪੁੱਤਰ ਨੂੰ ਬਾਰਡਰ ਤੋਂ ਸੌ ਮੀਟਰ ਦੀ ਦੂਰੀ 'ਤੱਕ ਘਸੀਟ ਕੇ ਲੈ ਗਈ ਤੇ ਇਸ ਤੋਂ ਬਾਅਦ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ।
ਇਸ ਨੂੰ ਵੇਖਦੇ ਹੋਏ ਸਰਹੱਦ 'ਤੇ ਕ੍ਰਿਕੇਟ ਖੇਡ ਰਹੇ ਕੁਝ ਨੌਜਵਾਨਾਂ ਤੇ ਖੇਤਾਂ ਵਿੱਚ ਕੰਮ ਕਰ ਰਹੇ ਲੋਕਾਂ ਨੇ ਨੇਪਾਲ ਪੁਲਿਸ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਮੇਂ ਪੁਲਿਸ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਹਾਲਾਂਕਿ, ਨੇਪਾਲ ਪੁਲਿਸ ਤੋਂ ਇਹ ਵੀ ਸੁਣਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੀ ਸੁਰੱਖਿਆ ਨੂੰ ਲੈ ਕੇ ਗੋਲੀਬਾਰੀ ਕੀਤੀ।
ਮੋਟਰਕਾਰ ਰੇਸਰ ਨੇ ਪੈਸੇ ਤੋਂ ਤੰਗ ਆ ਪੌਰਨ ਇੰਡਸਟਰੀ 'ਚ ਰੱਖਿਆ ਕਦਮ
ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਰਤੀ ਉਨ੍ਹਾਂ ਦੀ ਬੰਦੂਕ ਖੋਹਣਾ ਚਾਹੁੰਦੇ ਸਨ। ਨੇਪਾਲ ਪੁਲਿਸ ਉਨ੍ਹਾਂ ਨੂੰ ਤਸਕਰ ਵੀ ਦੱਸ ਰਹੀ ਹੈ। ਹਾਲਾਂਕਿ, ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਨੇਪਾਲ ਪੁਲਿਸ ਲਗਾਨ ਰਾਏ ਦੇ ਬੇਟੇ ਨੂੰ ਕੁੱਟਦੀ ਦਿਖਾਈ ਦੇ ਰਹੀ ਹੈ।
ਉਨ੍ਹਾਂ ਨੇ ਦੋਸ਼ ਲਾਇਆ ਕਿ ਭਾਰਤੀ ਉਨ੍ਹਾਂ ਦੀ ਬੰਦੂਕ ਖੋਹਣਾ ਚਾਹੁੰਦੇ ਸਨ। ਨੇਪਾਲ ਪੁਲਿਸ ਉਨ੍ਹਾਂ ਨੂੰ ਤਸਕਰ ਵੀ ਦੱਸ ਰਹੀ ਹੈ। ਹਾਲਾਂਕਿ, ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਨੇਪਾਲ ਪੁਲਿਸ ਲਗਾਨ ਰਾਏ ਦੇ ਬੇਟੇ ਨੂੰ ਕੁੱਟਦੀ ਦਿਖਾਈ ਦੇ ਰਹੀ ਹੈ।