ਨਵੀਂ ਦਿੱਲੀ: ਕੋਰੋਨਾ ਵਾਇਰਸ ਸੰਕਟ ਦਰਮਿਆਨ ਸ਼ੁੱਕਰਵਾਰ ਦੇਸ਼ 'ਚ ਪੈਟਰੋਲ ਦੇ ਭਾਅ 'ਚ 57 ਪੈਸੇ ਪ੍ਰਤੀ ਲੀਟਰ ਦਾ ਵਾਧਾ ਦਰਜ ਕੀਤਾ ਗਿਆ ਤੇ ਡੀਜ਼ਲ ਦੀ ਕੀਮਤ 59 ਪੈਸੇ ਪ੍ਰਤੀ ਲੀਟਰ ਵਧ ਗਈ। ਲਗਾਤਾਰ 6ਵੇਂ ਦਿਨ ਤੇਲ ਕੰਪਨੀਆਂ ਨੇ ਮੁੱਲ 'ਚ ਇਜ਼ਾਫਾ ਕੀਤਾ ਹੈ।


ਦਿੱਲੀ 'ਚ ਸ਼ੁੱਕਰਵਾਰ ਪੈਟਰੋਲ 57 ਪੈਸੇ ਦੀ ਤੇਜ਼ੀ ਨਾਲ 74 ਰੁਪਏ 57 ਪੈਸੇ ਪ੍ਰਤੀ ਲੀਟਰ ਵਿਕਿਆ। ਡੀਜ਼ਲ ਦਾ ਮੁੱਲ 72 ਰੁਪਏ 22 ਪੈਸੇ ਪ੍ਰਤੀ ਲੀਟਰ ਤੋਂ ਵਧ ਕੇ 72 ਰੁਪਏ 81 ਪੈਸੇ ਹੋ ਗਿਆ।


ਇਹ ਵੀ ਪੜ੍ਹੋ: ਕੋਰੋਨਾ ਨੇ ਵਧਾਈ ਸਰਕਾਰ ਦੀ ਚਿੰਤਾ, ਮੁੜ ਤੋਂ ਲੌਕਡਾਊਨ ਲਈ ਕੀਤਾ ਮਜਬੂਰ


ਦੁਬਈ 'ਚ ਫਸੇ 20,000 ਪੰਜਾਬੀ, ਸੁਖਬੀਰ ਬਾਦਲ ਨੇ ਵਿਦੇਸ਼ ਮੰਤਰਾਲੇ ਤਕ ਕੀਤੀ ਪਹੁੰਚ



 ਪੂਰੇ ਦੇਸ਼ ਭਰ 'ਚ ਇਹ ਵਾਧਾ ਕੀਤਾ ਗਿਆ ਹੈ। ਹਾਲਾਂਕਿ ਵੱਖ-ਵੱਖ ਸੂਬਿਆਂ 'ਚ ਸਥਾਨਕ ਵਿਕਰੀ ਕਰ ਤੇ ਵੈਟ ਕਾਰਨ ਪੈਟਰੋਲ ਤੇ ਡੀਜ਼ਲ ਦੇ ਭਾਅ 'ਚ ਵਖਰੇਵਾਂ ਦੇਖਣ ਨੂੰ ਮਿਲਦਾ ਹੈ। ਪਿਛਲੇ ਛੇ ਦਿਨਾਂ 'ਚ ਪੈਟਰੋਲ ਦਾ ਰੇਟ 3 ਰੁਪਏ 31 ਪੈਸੇ ਤੇ ਡੀਜ਼ਲ ਦਾ ਰੇਟ 3 ਰੁਪਏ 42 ਪੈਸੇ ਵਧ ਚੁੱਕਾ ਹੈ।

ਇਹ ਵੀ ਪੜ੍ਹੋ: