ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਅੰਕੜੇ ਦੇਸ਼ 'ਚ ਲਗਾਤਾਰ ਵਧ ਰਹੇ ਹਨ। ਕਈ ਸੂਬਿਆਂ 'ਚ ਨਵੇਂ ਮਾਮਲੇ ਵਧਣ ਦੀ ਰਫ਼ਤਾਰ ਕਾਫੀ ਤੇਜ਼ ਹੈ। ਇਨ੍ਹਾਂ 'ਚ ਦੂਜੇ ਸੂਬਿਆਂ ਤੋਂ ਆਏ ਪਰਵਾਸੀ ਮਜ਼ਦੂਰਾਂ ਦੀ ਸੰਖਿਆ ਕਾਫੀ ਜ਼ਿਆਦਾ ਹੈ।
ਛੱਤੀਸਗੜ੍ਹ 'ਚ ਮੌਜੂਦਾ ਸਮੇਂ ਕੋਰੋਨਾ ਪੌਜ਼ੇਟਿਵ ਕੇਸਾਂ 'ਚ 84.67 ਫੀਸਦ ਪਰਵਾਸੀ ਮਜ਼ਦੂਰ ਹਨ, ਜੋ ਕੁਆਰੰਟੀਨ ਸੈਂਟਰਾਂ 'ਚ ਰਹਿ ਰਹੇ ਸਨ। ਸੂਬੇ 'ਚ ਐਕਟਿਵ ਮਰੀਜ਼ਾਂ ਦੀ ਸੰਖਿਆ 979 ਹੈ, ਜਿਨ੍ਹਾਂ 'ਚ 829 ਪਰਵਾਸੀ ਮਜ਼ਦੂਰ ਹਨ। ਬਾਕੀ ਐਕਟਿਵ ਕੇਸਾਂ 'ਚ ਵੀ ਜ਼ਿਆਦਾਤਰ ਦੀ ਟ੍ਰੈਵਲ ਹਿਸਟਰੀ ਹੈ।
ਉੱਤਰ ਪ੍ਰਦੇਸ਼ 'ਚ ਵਾਇਰਸ ਦੇ ਕੁੱਲ 12088 ਮਰੀਜ਼ਾਂ 'ਚੋਂ 3,303 ਦੂਜੇ ਸੂਬਿਆਂ ਤੋਂ ਆਏ ਪਰਵਾਸੀ ਹਨ। ਫਿਲਹਾਲ ਦੂਜੇ ਸੂਬਿਆਂ ਤੋਂ ਆਏ ਇਨ੍ਹਾਂ ਪਰਵਾਸੀ ਮਜ਼ਦੂਰਾਂ ਦੀ ਨਿਗਰਾਨੀ ਲਈ ਪਿੰਡਾਂ ਤੇ ਮੁਹੱਲਿਆਂ ਚ ਕਮੇਟੀਆਂ ਬਣਾਈਆਂ ਗਈਆਂ ਹਨ। ਇਨ੍ਹਾਂ ਨੂੰ ਘਰਾਂ 'ਚ ਹੀ ਕੁਆਰੰਟੀਨ ਕੀਤਾ ਜਾ ਰਿਹਾ ਹੈ। ਹਾਲਾਤ ਵਿਗੜਨ 'ਤੇ ਇਨ੍ਹਾਂ ਨੂੰ ਹਸਪਤਾਲ ਭਰਤੀ ਕਰਾਉਣ ਦੀ ਵਿਵਸਥਾ ਹੈ।
ਜੰਮੂ ਕਸ਼ਮੀਰ 'ਚ 10 ਜੂਨ ਤਕ ਕੁੱਲ 4507 ਕੋਰੋਨਾ ਪੌਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ 'ਚੋਂ 1605 ਦੂਜੇ ਸੂਬਿਆਂ ਤੋਂ ਪਰਤੇ ਮਜ਼ਦੂਰ, ਵਿਦਿਆਰਥੀ ਤੇ ਹੋਰ ਨਾਗਰਿਕ ਸ਼ਾਮਲ ਹਨ।
ਉੱਤਰਾਖੰਡ 'ਚ ਵੀਰਵਾਰ ਦੁਪਹਿਰ ਤਕ 1640 ਮਾਮਲੇ ਦਰਜ ਕੀਤੇ ਗਏ ਇਨ੍ਹਾਂ 'ਚੋਂ 95 ਫੀਸਦ ਮਾਮਲੇ ਪਰਵਾਸੀਆਂ ਜਾਂ ਉਨ੍ਹਾਂ ਦੇ ਸੰਪਰਕ 'ਚ ਆਏ ਲੋਕਾਂ ਦੇ ਹਨ।
ਇਹ ਵੀ ਪੜ੍ਹੋ:
- ਕੋਰੋਨਾ ਵਾਇਰਸ: ਹਸਪਤਾਲਾਂ 'ਚ ਲਵਾਰਸ ਲਾਸ਼ਾਂ ਦੇ ਢੇਰ , ਆਪਣਿਆਂ ਨੇ ਹੀ ਫੇਰਿਆ ਮੂੰਹ
- ਪੁੱਤ ਨੂੰ ਕੰਮ ਕਰਨ ਲਈ ਕਿਹਾ ਤਾਂ ਕਰ ਦਿੱਤਾ ਪਿਉ ਦਾ ਕਤਲ
- ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ’ਚ ਵੱਡੀ ਰੱਦੋਬਦਲ
- ਸ਼ਹੀਦ ਗੁਰਚਰਨ ਸਿੰਘ ਦਾ ਕੀਤਾ ਗਿਆ ਅੰਤਿਮ ਸਸਕਾਰ, ਮਾਪਿਆਂ ਨੂੰ ਪੁੱਤ ਦੀ ਸ਼ਹੀਦੀ 'ਤੇ ਮਾਣ
- ਕੋਰੋਨਾ ਵਾਇਰਸ: ਭਿਆਨਕ ਹੋ ਰਹੀ ਮਹਾਮਾਰੀ, ਪ੍ਰਭਾਵਿਤ ਦੇਸ਼ਾਂ 'ਚੋਂ ਭਾਰਤ ਦਾ ਪੰਜਵਾਂ ਨੰਬਰ
- ਕੋਰੋਨਾ ਵਾਇਰਸ ਕਾਰਨ ਹੋ ਸਕਦੀਆਂ 5 ਤੋਂ 10 ਕਰੋੜ ਮੌਤਾਂ, ਖੋਜ 'ਚ ਵੱਡਾ ਖੁਲਾਸਾ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ