ਜਲੰਧਰ: ਇੱਥੋਂ ਦੇ ਗੁਰੂ ਨਾਨਕਪੁਰਾ ਵੈਸਟ ਇਲਾਕੇ 'ਚ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਕਤਲ ਦੀ ਵਜ੍ਹਾ ਸੁਣ ਕੇ ਹੈਰਾਨੀ ਹੁੰਦੀ ਹੈ। ਦਰਅਸਲ ਇਸ ਬਾਪ ਦਾ ਕਸੂਰ ਸਿਰਫ਼ ਏਨਾ ਸੀ ਕਿ ਇਸ ਨੇ ਆਪਣੇ ਪੁੱਤਰ ਨੂੰ ਲੌਕਡਾਊਨ ਦੌਰਾਨ ਕੰਮ ਧੰਦਾ ਕਰਨ ਲਈ ਕਿਹਾ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮੁਲਜ਼ਮ ਦਿਨੇਸ਼ ਨੂੰ ਗ੍ਰਿਫ਼ਤਾਰ ਕਰ ਲਿਆ।

ਮ੍ਰਿਤਕ ਭੋਪਾਲ ਸਿੰਘ ਤੇ ਉਸ ਦੇ 35 ਸਾਲਾ ਬੇਟੇ ਦਿਨੇਸ਼ ਵਿਚਾਲੇ ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ। ਜਿਸ ਮਗਰੋਂ ਦੋਵਾਂ ਵਿਚਾਲੇ ਤਕਰਾਰ ਵਧ ਗਈ ਤੇ ਵੀਰਵਾਰ ਦਿਨੇਸ਼ ਨੇ ਰੌਡ ਨਾਲ ਹਮਲਾ ਕਰ ਕੇ ਭੋਪਾਲ ਸਿੰਘ ਦਾ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: