ਨਵੀਂ ਦਿੱਲੀ: ਦੁਨੀਆਂ ਭਰ ਦੇ 213 ਦੇਸ਼ਾਂ 'ਚ ਤੇਜ਼ੀ ਨਾਲ ਕੋਰੋਨਾ ਵਾਇਰਸ ਫੈਲ ਰਿਹਾ ਹੈ। ਪਿਛਲੇ 24 ਘੰਟਿਆਂ 'ਚ ਇਕ ਲੱਖ, 40 ਹਜ਼ਾਰ ਨਵੇਂ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮਰਨ ਵਾਲਿਆਂ ਦੀ ਗਿਣਤੀ 4,603 ਦਾ ਵਾਧਾ ਹੋਇਆ ਹੈ।
ਵਰਲਡੋਮੀਟਰ ਮੁਤਾਬਕ ਦੁਨੀਆਂ ਭਰ 'ਚ ਹੁਣ ਤਕ 77 ਲੱਖ 25 ਹਜ਼ਾਰ ਲੋਕ ਕੋਰੋਨਾ ਵਾਇਰਸ ਤੋਂ ਪੀੜਤ ਹੋ ਚੁੱਕੇ ਹਨ। ਇਨ੍ਹਾਂ 'ਚੋਂ 4 ਲੱਖ 27 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 39 ਲੱਖ 19 ਹਜ਼ਾਰ ਲੋਕ ਠੀਕ ਹੋਏ ਹਨ। ਦੁਨੀਆਂ ਦੇ ਕਰੀਬ 60 ਫੀਸਦ ਮਾਮਲੇ ਸਿਰਫ਼ 8 ਦੇਸ਼ਾਂ ਤੋਂ ਆਏ ਹਨ। ਇਨ੍ਹਾਂ ਦੇਸ਼ਾਂ 'ਚ ਕੋਰੋਨਾ ਪੀੜਤਾਂ ਦੀ ਗਿਣਤੀ 45 ਲੱਖ ਦੇ ਕਰੀਬ ਹੈ।
ਕੋਰੋਨਾ ਨੇ ਸਭ ਤੋਂ ਵੱਧ ਕਹਿਰ ਅਮਰੀਕਾ 'ਤੇ ਢਾਹਿਆ ਹੈ। ਅਮਰੀਕਾ 'ਚ ਹੁਣ ਤਕ 21 ਲੱਖ ਦੇ ਕਰੀਬ ਲੋਕ ਕੋਰੋਨਾ ਤੋਂ ਇਨਫੈਕਟਡ ਹੋ ਚੁੱਕੇ ਹਨ ਤੇ ਇਕ ਲੱਖ ਤੋਂ ਵੱਧ ਮੌਤਾਂ ਹੋਈਆਂ ਹਨ। ਦੂਜੇ ਪਾਸੇ ਬ੍ਰਾਜ਼ੀਲ 'ਚ ਪ੍ਰਤੀ ਦਿਨ ਅਮਰੀਕਾ ਤੋਂ ਵਧ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਹਨ।
ਪਿਛਲੇ 24 ਘੰਟਿਆਂ 'ਚ ਬ੍ਰਾਜ਼ੀਲ 'ਚ 24,253 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ ਜਦਕਿ 843 ਮੌਤਾਂ ਹੋ ਗਈਆਂ। ਓਧਰ ਅਮਰੀਕਾ 'ਚ ਪਿਛਲੇ 24 ਘੰਟਿਆਂ ਦੌਰਾਨ 26,971 ਨਵੇਂ ਕੇਸ ਸਾਹਮਣੇ ਆਏ ਤੇ ਮੌਤਾਂ ਦਾ ਅੰਕੜਾ 791 ਰਿਹਾ।
ਬ੍ਰਾਜ਼ੀਲ 'ਚ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ। ਬ੍ਰਾਜ਼ੀਲ ਤੋਂ ਬਾਅਦ ਰੂਸ ਤੇ ਭਾਰਤ 'ਚ ਕੋਰੋਨਾ ਨੇ ਕਹਿਰ ਵਰ੍ਹਾਇਆ ਹੋਇਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ