ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਆਪਣੇ ਸਿਖਰਲੇ ਮੁਕਾਮ 'ਤੇ ਪਹੁੰਚ ਰਿਹਾ ਹੈ। ਦੁਨੀਆਂ 'ਚ ਸਭ ਤੋਂ ਪ੍ਰਭਾਵਿਤ ਦੇਸ਼ਾਂ 'ਚ ਭਾਰਤ ਦਿਨ ਬ ਦਿਨ ਅੱਗੇ ਕਦਮ ਰੱਖ ਰਿਹਾ ਹੈ। ਜੋ ਫਿਲਹਾਲ ਚਿੰਤਾ ਦਾ ਵਿਸ਼ਾ ਬਣਿਆ ਹੋਇਆ। ਸ਼ੁਰੂਆਤ 'ਚ ਭਾਰਤ ਨੇ ਕੋਰੋਨਾ 'ਤੇ ਚੰਗੀ ਪਕੜ ਰੱਖੀ ਪਰ ਲੌਕਡਾਊਨ 'ਚ ਰਾਹਤ ਦੇਣ ਮਗਰੋਂ ਕੋਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਰਫਤਾਰ ਫੜ੍ਹ ਲਈ।


ਅਜਿਹੇ 'ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਕ ਵਾਰ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਚਰਚਾ ਕਰਨਗੇ। ਇਹ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀਆਂ ਵਿਚਾਲੇ ਛੇਵੀਂ ਬੈਠਕ ਹੋਵੇਗੀ।


ਹੁਣ ਚਰਚਾ ਇਹ ਹੋ ਰਹੀ ਹੈ ਕਿ ਮੋਦੀ ਕਿਹੜੇ ਮੁੱਦਿਆਂ 'ਤੇ ਮੁੱਖ ਮੰਤਰੀਆਂ ਨਾਲ ਚਰਚਾ ਕਰਨਗੇ। ਮੰਨਿਆ ਜਾ ਰਿਹਾ ਕਿ ਸੂਬਿਆਂ ਤੋਂ ਉਨ੍ਹਾਂ ਦੇ ਉੱਥੇ ਕੋਰੋਨਾ ਸਥਿਤੀ ਦੀ ਰਿਪੋਰਟ ਮੰਗੀ ਜਾ ਸਕਦੀ ਹੈ। ਅਨਲੌਕ 1 'ਚ ਦਿੱਤੀਆਂ ਰਿਆਇਤਾਂ ਤੋਂ ਬਾਅਦ ਦੀ ਸਥਿਤੀ 'ਤੇ ਚਰਚਾ ਕੀਤੀ ਜਾ ਸਕਦੀ ਹੈ।


ਮੌਜੂਦਾ ਸਮੇਂ ਦਿੱਲੀ, ਗੁਜਰਾਤ ਤੇ ਮਹਾਰਾਸ਼ਟਰ ਕੋਰੋਨਾ ਵਾਇਰਸ ਤੋਂ ਜ਼ਿਆਦਾ ਪ੍ਰਭਾਵਿਤ ਸੂਬੇ ਹਨ। ਅਜਿਹੇ 'ਚ ਇਹ ਵੀ ਮੰਨਿਆ ਜਾ ਰਿਹਾ ਕਿ ਇਨ੍ਹਾਂ ਸੂਬਿਆਂ ਲਈ ਵੱਖਰੇ ਤੌਰ 'ਤੇ ਰਣਨੀਤੀ ਬਣਾਉਣ ਬਾਰੇ ਚਰਚਾ ਹੋ ਸਕਦੀ ਹੈ।


ਜਿਸ ਤਰ੍ਹਾਂ ਭਾਰਤ 'ਚ ਕੋਰੋਨਾ ਨੇ ਮੁੜ ਤੋਂ ਰਫ਼ਤਾਰ ਫੜ੍ਹ ਲਈ ਹੈ। ਇਹ ਡਰਾਉਣਾ ਸੱਚ ਹੈ। ਇਸ ਲਈ ਮੁੜ ਤੋਂ ਲੌਕਡਾਊਨ ਜਿਹੀ ਸਖਤੀ ਬਾਰੇ ਵੀ ਸੋਚਿਆ ਜਾ ਸਕਦਾ ਹੈ। ਜਿਵੇਂ ਪੰਜਾਬ 'ਚ ਕੋਰੋਨਾ ਦੀ ਲਾਗ ਨੂੰ ਫੈਲਣ ਦੇ ਖਤਰੇ ਨੂੰ ਧਿਆਨ 'ਚ ਰੱਖਦਿਆਂ ਸੂਬੇ ਚ ਸਖਤੀ ਵਰਤਣ ਦਾ ਫੈਸਲਾ ਕੀਤਾ ਗਿਆ ਹੈ।


ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਮੈਟਰੋ, ਰੇਲ ਸੇਵਾ ਤੇ ਹੋਰ ਆਵਾਜਾਈ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਕਰਨ ਬਾਰੇ ਵੀ ਗੱਲ ਹੋ ਸਕਦੀ ਹੈ।



ਇਹ ਵੀ ਪੜ੍ਹੋ: ਕੋਰੋਨਾ ਵਾਇਰਸ: 24 ਘੰਟਿਆਂ 'ਚ ਇਕ ਲੱਖ, 40 ਹਜ਼ਾਰ ਤੋਂ ਵੱਧ ਨਵੇਂ ਪੈਜ਼ੇਟਿਵ ਕੇਸ ਆਏ ਸਾਹਮਣੇ



ਰਾਹੁਲ ਗਾਂਧੀ ਨੇ ਸ਼ੇਅਰ ਕੀਤਾ ਕੋਰੋਨਾ ਗ੍ਰਾਫ, ਮੋਦੀ ਸਰਕਾਰ ਦੇ ਹੰਕਾਰ ਨੂੰ ਦੱਸਿਆ ਜ਼ਿੰਮੇਵਾਰ

ਆਸਟਰੇਲੀਆ 'ਚ ਇਸ ਫਾਰਮੂਲੇ ਤਹਿਤ ਹੋਵੇਗਾ ਟੀ20 ਵਿਸ਼ਵ ਕੱਪ, ਪ੍ਰਧਾਨ ਮੰਤਰੀ ਨੇ ਦਿੱਤੇ ਸੰਕੇਤ

ਇਹ ਵੀ ਪੜ੍ਹੋ: ਕੋਰੋਨਾ ਨਾਲ ਨਜਿੱਠਣ ਲਈ ਕੈਪਟਨ ਸਰਕਾਰ ਰੱਖੇਗੀ ਹਰ ਘਰ 'ਤੇ ਨਜ਼ਰ



ਹੱਥ ਚੁੰਮ ਕੇ ਕੋਰੋਨਾ ਦਾ ਇਲਾਜ ਕਰਨ ਵਾਲਾ ਅਖੌਤੀ ਬਾਬਾ ਕੋਰੋਨਾ ਨਾਲ ਮਰਿਆ, ਕਈਆਂ ਨੂੰ ਲੈ ਡੁੱਬਿਆ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ