ਨਵੀਂ ਦਿੱਲੀ: ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਣ ਵਾਲੀ ਫ਼ਿਲਮ 'ਸੜਕ 2' ਦੀ ਰਿਲੀਜ਼ ਡੇਟ ਦਾ ਐਲਾਨ ਹੋ ਚੁੱਕਾ ਹੈ।ਮਲਟੀ ਸਟਾਰਰ ਫ਼ਿਲਮ 28 ਅਗਸਤ ਨੂੰ ਡਿਜ਼ਨੀ ਹੌਟਸਟਾਰ ਤੇ ਪ੍ਰੀਮਿਅਰ ਹੋਵੇਗੀ।


ਸੰਜੇ ਦੱਤ , ਪੂਜਾ ਭੱਟ , ਆਲੀਆ ਭੱਟ ਤੇ ਆਦਿਤਿਆ ਰਾਏ ਕਪੂਰ ਇਸ ਫ਼ਿਲਮ ਦੇ ਮੁੱਖ ਕਿਰਦਾਰ ਹਨ।ਮਹੇਸ਼ ਭੱਟ ਨੇ ਇਸ ਫ਼ਿਲਮ ਦਾ ਨਿਰਦੇਸ਼ਨ ਕੀਤਾ ਹੈ। ਸਾਲ 1991 'ਚ ਆਈ ਫ਼ਿਲਮ 'ਸੜਕ' ਤੋਂ ਇਹ ਫ਼ਿਲਮ ਕੀਨੀ ਅਲਗ ਹੋਏਗੀ , ਇਹ ਤਾਂ ਇਸ ਦੇ ਰਿਲੀਜ਼ ਹੋਣ ਤੇ ਹੀ ਪਤਾ ਲਗੇਗਾ।


ਪਰ ਦਰਸ਼ਕਾਂ ਨੂੰ ਖਾਸ ਉਮੀਦਾਂ ਇਸਦੇ ਗੀਤਾਂ ਨਾਲ ਤੋਂ ਵੀ ਹੋਏਗੀ।ਫ਼ਿਲਮ 'ਸੜਕ' ਦੇ ਗੀਤ ਅੱਜ ਵੀ ਸੁਣੇ ਜਾਂਦੇ ਹਨ।ਬਾਕੀ ਗੱਲ ਕਰੀਏ 'ਸੜਕ' 2 ਦੀ ਤਾਂ ਆਲੀਆ ਭੱਟ ਕਾਫੀ ਸਮੇਂ ਤੋਂ ਇਹ ਚਾਹੁੰਦੀ ਸੀ , ਕੀ ਉਹ ਆਪਣੇ ਪਿਤਾ ਮਹੇਸ਼ ਭੱਟ ਦੇ ਨਿਰਦੇਸ਼ਨ ਦੇ ਵਿਚ ਕੰਮ ਕਰੇ ਤੇ ਆਲੀਆ ਦੀ ਇਹ ਇੱਛਾ ਵੀ ਇਸ ਫ਼ਿਲਮ ਦੇ ਨਾਲ ਪੂਰੀ ਹੋ ਜਾਏਗੀ।ਹੁਣ ਇੰਤਜ਼ਾਰ ਹੈ 28 ਅਗਸਤ ਦਾ ਜਦ ਫ਼ਿਲਮ ਸੜਕ-2 ਡਿਜੀਟਲ ਪਲੇਟਫਾਰਮ ਤੇ ਰਿਲੀਜ਼ ਹੋਵੇਗੀ।