ਮੁੰਬਈ: ਬਾਲੀਵੁੱਡ ਐਕਟਰ ਸੈਫ ਅਲੀ ਖ਼ਾਨ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਲਾਈਫ ‘ਚ ਖਾਸਾ ਰੁੱਝੇ ਹੋਏ ਹਨ। ਵੈੱਬ ਸੀਰੀਜ਼ ‘ਸੈਕ੍ਰੇਡ ਗੇਮਸ-2’ ਤੇ 'ਤਾਨਾਜੀ-ਦ ਅਨਸੰਗ ਵਾਰੀਅਰ' ‘ਚ ਸੈਫ ਅਲੀ ਅਹਿਮ ਕਿਰਦਾਰ ਨਿਭਾਅ ਰਹੇ ਹਨ। ਤਾਨਾਜੀ ਦੀ ਗੱਲ ਕਰੀਏ ਤਾਂ ਇਸ ਦਾ ਅਜੇ ਕਲਾਈਮੈਕਸ ਸੀਨ ਸ਼ੂਟ ਹੋ ਰਿਹਾ ਹੈ ਜਿਸ ਲਈ ਸੈਫ ਅਲੀ ਖ਼ਾਨ ਖਾਸ ਮਿਹਨਤ ਕਰ ਰਹੇ ਹਨ।

ਫ਼ਿਲਮ ‘ਚ ਸੈਫ ਨੈਗਟਿਵ ਕਿਰਦਾਰ ਨਿਭਾਉਣਗੇ ਤੇ ਉਹ ਕਲਾਈਮੈਕਸ ਸੀਨ ‘ਚ ਭਾਰੀ ਕੌਸਟਿਊਮ ‘ਚ ਨਜ਼ਰ ਆਉਣਗੇ। ਇਸ ਲਈ ਸੈਫ ਖਾਸ ਟ੍ਰੇਨਿੰਗ ਵੀ ਲੈ ਰਹੇ ਹਨ ਤਾਂ ਜੋ ਮੇਕਰਸ ਨੂੰ ਸ਼ੂਟਿੰਗ ਸਮੇਂ ਦਿੱਕਤ ਨਾ ਹੋਵੇ ਤੇ ਉਨ੍ਹਾਂ ਨੂੰ ਵੀ ਸੱਟ ਨਾ ਲੱਗੇ।

ਸੈਫ ਦੀ ਧੀ ਸਾਰਾ ਨੇ ਤਾਂ ਆਪਣਾ ਬਾਲੀਵੁੱਡ ਡੈਬਿਊ ਕਰ ਲਿਆ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਬੇਟੇ ਇਬ੍ਰਾਹਮ ਖ਼ਾਨ ਦੀ ਵਾਰੀ ਹੈ ਜਿਸ ਬਾਰੇ ਸੈਫ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ ਇਬ੍ਰਾਹਿਮ ਨੇ ਵੀ ਆਪਣੇ ਬਾਲੀਵੁੱਡ ਡੈਬਿਊ ਲਈ ਕਮਰ ਕੱਸ ਲਈ ਹੈ ਤੇ ਜਲਦੀ ਹੀ ਉਹ ਕੰਮ ਸ਼ੁਰੂ ਕਰ ਸਕਦਾ ਹੈ।