Saif Ali Khan Threat:ਬਾਲੀਵੁੱਡ ਅਦਾਕਾਰਾਂ ਨੂੰ ਗੈਂਗਸਟਰਾਂ ਵੱਲੋਂ ਧਮਕੀਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਟਾਈਗਰ ਸ਼ਰਾਫ ਦੇ ਘਰ ਬਾਹਰ ਫਾਇਰਿੰਗ ਅਤੇ ਅਮਿਤਾਭ ਬੱਚਨ ਨੂੰ ਧਮਕੀ ਮਿਲਣ ਤੋਂ ਬਾਅਦ ਹੁਣ ਅਦਾਕਾਰ ਸੈਫ ਅਲੀ ਖ਼ਾਨ (Saif Ali Khan) ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੋਸ਼ਲ ਮੀਡੀਆ 'ਤੇ ਇੱਕ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੈਫ ਅਲੀ ਖ਼ਾਨ ਨੂੰ ਧਮਕਾਇਆ ਜਾ ਰਿਹਾ ਹੈ।
ਇਹ ਧਮਕੀ ਰੋਹਿਤ ਗੋਦਾਰਾ ਗੈਂਗ ਵੱਲੋਂ ਦਿੱਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵਾਇਰਲ ਆਡੀਓ ਵਿੱਚ ਧਮਕੀ ਦੇਣ ਵਾਲਾ ਵਿਅਕਤੀ ਖੁਦ ਨੂੰ ਗੈਂਗ ਦੇ ਕਰੀਬੀ ਅਤੇ ਬਾਬਾ ਸਿੱਦੀਕੀ ਕਤਲ ਕਾਂਡ ਦੇ ਮੁਲਜ਼ਮ ਜੀਸ਼ਾਨ ਅਖ਼ਤਰ ਵਜੋਂ ਦੱਸ ਰਿਹਾ ਹੈ।
ਵਾਇਰਲ ਆਡੀਓ ਵਿੱਚ ਕੀ ਕਿਹਾ ਗਿਆ?
ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਕਥਿਤ ਆਡੀਓ ਵਿੱਚ ਵਿਅਕਤੀ ਸੈਫ ਅਲੀ ਖ਼ਾਨ ਨੂੰ ਧਮਕਾਉਂਦੇ ਹੋਏ ਕਹਿੰਦਾ ਸੁਣਾਈ ਦੇ ਰਿਹਾ ਹੈ ਕਿ ਤੁਹਾਡੀ ਪਤਨੀ ਕਰੀਨਾ ਕਪੂਰ ਤੋਂ ਹੋਈ ਗਲਤੀ ਦੀ ਸਜ਼ਾ ਤੁਹਾਨੂੰ ਨਾ ਭੁਗਤਣੀ ਪੈ ਜਾਵੇ। ਅੱਗੇ ਉਹ ਸੈਫ 'ਤੇ ਪਹਿਲਾਂ ਹੋਏ ਚਾਕੂ ਹਮਲੇ ਦਾ ਜ਼ਿਕਰ ਕਰਦਿਆਂ ਬਾਬਾ ਸਿੱਦੀਕੀ ਵਰਗੇ ਹਾਲ ਦੀ ਧਮਕੀ ਦਿੰਦਾ ਹੈ।
ਹਾਲਾਂਕਿ ਪੁਲਿਸ ਵੱਲੋਂ ਇਸ ਆਡੀਓ ਦੀ ਸੱਚਾਈ ਅਤੇ ਇਸ ਵਿੱਚ ਬੋਲੇ ਜਾ ਰਹੇ ਵਿਅਕਤੀ ਦੀ ਪਛਾਣ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਕੀ ਇਸ ਧਮਕੀ ਪਿੱਛੇ ਅਸਲ ਵਿੱਚ ਜੀਸ਼ਾਨ ਅਖ਼ਤਰ ਦਾ ਹੱਥ ਹੈ ਜਾਂ ਕਿਸੇ ਹੋਰ ਵਿਅਕਤੀ ਨੇ ਉਸਦਾ ਨਾਮ ਵਰਤਿਆ ਹੈ।
ਫਿਲਮੀ ਹਸਤੀਆਂ ਨੇ ਮੰਗੀ ਸੁਰੱਖਿਆ
ਧਮਕੀਆਂ ਤੋਂ ਬਾਅਦ ਮੁੰਬਈ ਦੇ ਕਈ ਫਿਲਮੀ ਅਦਾਕਾਰਾਂ ਨੇ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ, ਖ਼ਤਰੇ ਦੇ ਪੱਧਰ ਦੀ ਸਮੀਖਿਆ ਤੋਂ ਬਾਅਦ ਕੁਝ ਅਦਾਕਾਰਾਂ ਨੂੰ 'X-ਸ਼੍ਰੇਣੀ' ਦੀ ਸੁਰੱਖਿਆ ਦਿੱਤੀ ਜਾ ਸਕਦੀ ਹੈ। ਫਿਲਹਾਲ ਮੁੰਬਈ ਪੁਲਿਸ ਦੀ ਪ੍ਰੋਟੈਕਸ਼ਨ ਬ੍ਰਾਂਚ ਵੱਲੋਂ ਮਿਲੀਆਂ ਅਰਜ਼ੀਆਂ ਅਤੇ ਧਮਕੀਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।