ਮੁੰਬਈ: ਬੀਤੇ ਦਿਨੀਂ ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿਆਂ ਹਨ। ਫ਼ਿਲਮ ਦੀ ਸ਼ੂਟਿੰਗ ਜਲਦੀ ਹੀ ਪੰਜਾਬ ‘ਚ ਸ਼ੁਰੂ ਹੋਣ ਜਾ ਰਹੀ ਹੈ। ਜੋ ਫ਼ਿਲਮ ਦੀ ਚੌਥੇ ਸ਼ੈਡਿਊਲ ਦੀ ਸ਼ੂਟਿੰਗ ਹੈ। ਹਾਲ ਹੀ ‘ਚ ਸਲਮਾਨ ਨੇ ਫ਼ਿਲਮ ਦੀ ਸ਼ੂਟਿੰਗ ਦਾ ਇੱਕ ਧਮਾਕੇਦਾਰ ਸੀਕੁਐਂਸ ਉੱਤਰ ਪ੍ਰਦੇਸ਼ ‘ਚ ਸ਼ੂਟ ਕੀਤਾ ਗਿਆ।

ਇਸ ਫ਼ਿਲਮ ‘ਚ ਮੁੱਖ ਭੂਮਿਕਾ ਨਿਭਾ ਰਹੇ ਮੇਯਾਂਗ ਚਾਂਗ ਨੇ ਵੀ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ ‘ਚ ਸਲਮਾਨ, ਦਿਸ਼ਾ ਅਤੇ ਸੁਨੀਲ ਗ੍ਰੋਵਰ ਦੇ ਨਾਲ ਡਾਇਰੈਕਟਰ ਅਲੀ ਅੱਬਾਸ ਜ਼ਫ਼ਰ ਵੀ ਨਜ਼ਰ ਆ ਰਹੇ ਹਨ। ਮੇਯਾਂਗ ਨੇ ਇਸ ਨੂੰ ਕੈਪਸ਼ਨ ਦਿੱਤਾ ਹੈ, ‘ਉਮੀਦ ਕਰਦਾ ਹਾਂ ਕਿ ਸਭ ਦੀ ਦੀਵਾਲੀ ਧਮਾਲ ਰਹੀ, ਕਿਉਂਕਿ ਅਸਲ ਧਮਾਕਾ ਅਗਲੀ ਈਦ ‘ਤੇ ਹੋਣਾ ਹੈ।’


‘ਭਾਰਤ’ ਚ’ ਸਲਮਾਨ ਦੇ ਓਪੋਜ਼ਿਟ ਕੈਟਰੀਨਾ ਕੈਫ ਹੈ ਜਦੋਂ ਕਿ ਇਸ ‘ਚ ਸਲਮਾਨ ਦੀ ਭੈਣ ਦਾ ਰੋਲ ਦਿਸ਼ਾ ਪਟਾਨੀ ਕਰ ਰਹੀ ਹੈ। ਇਸ ਤੋਂ ਪਹਿਲਾਂ ਕੈਟ ਤਾਂ ਸਲਮਾਨ ਦੇ ਨਾਲ ਕਈ ਫ਼ਿਲਮਾਂ ਕਰ ਚੁੱਕੀ ਹੈ ਪਰ ਸਲਮਾਨ ਦੇ ਨਾਲ ਫ਼ਿਲਮ ‘ਚ ਦੀਸ਼ਾ, ਨੌਰਾ ਫਤੇਹੀ ਅਤੇ ਸੁਨੀਲ ਗ੍ਰੋਵਰ ਪਹਿਲੀ ਵਾਰ ਨਜ਼ਰ ਆ ਰਹੇ ਹਨ।

ਇੰਨਾ ਹੀ ਨਹੀਂ ਤੱਬੂ ਅਤੇ ਜੈਕੀ ਸ਼ਰਾਫ ਵੀ ਹਨ। ‘ਭਾਰਤ’ ‘ਚ ਵਰੁਣ ਧਵਨ ਸਪੈਸ਼ਲ ਅਪੀਅਰੰਸ ਦੇਣ ਵਾਲੇ ਹਨ। ਇਸ ਤੋਂ ਪਹਿਲਾਂ ਫ਼ਿਲਮ ਦੀ ਸ਼ੂਟਿੰਗ ਆਬੂ ਧਾਬੀ ‘ਚ ਸ਼ੂਟ ਕੀਤੀ ਗਈ ਹੈ।