ਮੁੰਬਈ: ਸਲਮਾਨ ਖ਼ਾਨ ਨੇ ਈਦ ‘ਤੇ ਰਿਲੀਜ਼ ਹੋਣ ਵਾਲੀ ਫ਼ਿਲਮ ‘ਭਾਰਤ’ ਦਾ 5ਵਾਂ ਪੋਸਟਰ ਵੀ ਅੱਜ ਰਿਲੀਜ਼ ਕਰ ਦਿੱਤਾ ਹੈ। ਇਸ ਨੂੰ ਸਲਮਾਨ ਨੇ ਹੀ ਆਪਣੇ ਸੋਸ਼ਲ ਮੀਡੀਆ ਅਕਾਉਂਟ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਪੋਸਟਰ ਨੂੰ ਕੈਪਸ਼ਨ ਦੇ ਲਿਖਿਆ ਹੈ, ‘ਹਰ ਮੁਸਕੁਰਾਉਂਦੇ ਚਿਹਰੇ ਪਿੱਛੇ ਦਰਦ ਲੁਕਿਆ ਹੁੰਦਾ ਹੈ ਤੇ ਉਹੀ ਦਰਦ ਤੁਹਾਨੂੰ ਜ਼ਿੰਦਾ ਰੱਖਦਾ ਹੈ।


ਫ਼ਿਲਮ ਸਾਉਥ ਕੋਰੀਅਨ ਫ਼ਿਲਮ ‘ਓਥ ਟੂ ਮਾਈ ਫਾਦਰ’ ਦਾ ਹਿੰਦੀ ਰੀਮੇਕ ਹੈ। ਇਸ ਨੂੰ ਅਲੀ ਅੱਬਾਸ ਜ਼ਫ਼ਰ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ਨਾਲ ਅਲੀ ਤੇ ਸਲਮਾਨ ਨੇ ਤੀਜੀ ਵਾਰ ਹੱਥ ਮਿਲਾਇਆ ਹੈ। ‘ਭਾਰਤ’ ਮਲਟੀਸਟਾਰਰ ਫ਼ਿਲਮ ਹੈ ਜਿਸ ‘ਚ ਇੱਕ ਵਾਰ ਫੇਰ ਸਲਮਾਨ ਨਾਲ ਕੈਟਰੀਨਾ ਕੈਫ ਦੀ ਜੋੜੀ ਨਜ਼ਰ ਆਵੇਗੀ।