ਨਵੀਂ ਦਿੱਲੀ: ਆਨਲਾਈਨ ਸ਼ਾਪਿੰਗ ਬਾਰੇ ਅਕਸਰ ਹੈਰਾਨ ਕਰਨ ਵਾਲੇ ਕਿੱਸੇ ਸਾਹਮਣੇ ਆਉਂਦੇ ਹਨ। ਹੁਣ ਤਕ ਸਾਹਮਣੇ ਆਉਂਦਾ ਸੀ ਕਿ ਆਨਲਾਈਨ ਸਾਮਾਨ ਖਰੀਦਣ ਵਾਲਿਆਂ ਨੂੰ ਕਈ ਵਾਰ ਸਾਮਾਨ ਦੀ ਥਾਂ ਇੱਟ ਜਾਂ ਪੱਥਰ ਮਿਲਿਆ ਪਰ ਇੱਕ ਰੈਡਿਟ ਯੂਜ਼ਰ ਨੇ ਪੋਸਟ ਸ਼ੇਅਰ ਕਰਕੇ ਦੱਸਿਆ ਕਿ ਉਸ ਨੂੰ ਗੂਗਲ ਪਿਕਸਲ 3 ਦਾ ਰਿਫੰਡ ਚਾਹੀਦਾ ਸੀ ਪਰ ਉਸ ਦੇ ਬਦਲੇ ਉਸ ਨੂੰ 10 ਹੋਰ ਸਮਾਰਟਫੋਨ ਮਿਲ ਗਏ।

ਰੈਡਿਟ ਯੂਜ਼ਰ Cheetos ਨੇ ਦੱਸਿਆ ਕਿ ਉਸ ਨੇ ਪਿਕਸਲ 3 ਲਿਆ ਸੀ ਜਿਸ ਵਿੱਚ ਉਸ ਨੂੰ ਕੁਝ ਖਰਾਬੀ ਨਜ਼ਰ ਆਈ। ਇਸ ਪਿੱਛੋਂ ਉਸ ਨੇ ਫੋਨ ਵਾਪਸ ਕਰਕੇ ਉਸ ਦਾ ਰਿਫੰਡ ਮੰਗਿਆ ਪਰ ਉਸ ਦੇ ਬਦਲੇ ਉਸ ਨੂੰ 10 ਨਵੇਂ ਪਿਕਸਲ 3 ਸਮਾਰਟਫੋਨ ਮਿਲ ਗਏ। ਧਿਆਨ ਰਹੇ ਇਸ ਫੋਨ ਦੀ ਬੇਸਿਕ ਮਾਡਲ ਕੀਮਤ 68,000 ਰੁਪਏ ਹੈ ਪਰ ਇਸ ਦੇ ਬਦਲੇ ਉਸ ਨੂੰ 10 ਨਵੇਂ ਫੋਨ ਮਿਲੇ, ਯਾਨੀ ਕੁੱਲ 6 ਲੱਖ 80 ਰੁਪਏ ਦੇ ਨਵੇਂ ਫੋਨ ਮਿਲ ਗਏ।



ਆਪਣੀ ਪੋਸਟ ਵਿੱਚ Cheetos ਨੇ ਲਿਖਿਆ ਕਿ ਗੂਗਲ ਨੇ ਉਸ ਨੂੰ 10 ਫੋਨ ਤਾਂ ਦਿੱਤੇ ਪਰ ਰਿਫੰਡ ਵਿੱਚ ਸਿਰਫ 5500 ਰੁਪਏ ਹੀ ਦਿੱਤੇ। ਗੂਗਲ ਨੇ ਹਾਲੇ ਵੀ ਉਸ ਨੂੰ 62,000 ਰੁਪਏ ਦੇਣੇ ਹਨ। ਉਹ ਗੂਗਲ ਪਿਕਸਲ 3 ਦੇ ਬਦਲੇ ਪਿੰਕ ਮਾਡਲ ਖਰੀਦਣਾ ਚਾਹੁੰਦਾ ਸੀ।

Cheetos ਮੁਤਾਬਕ ਮਾਡਲ ਸ਼ਿਪ ਤਾਂ ਕਰ ਦਿੱਤੇ ਪਰ ਉਨ੍ਹਾਂ ਵਿੱਚ ਵੀ ਪਿੰਕ ਮਾਡਲ ਨਹੀਂ। ਉਸ ਨੇ ਕਿਹਾ ਕਿ ਇਸ ਵਿੱਚ ਸਾਰੀ ਗਲਤੀ ਗੂਗਲ ਦੀ ਹੀ ਹੈ ਜਿਸ ਨੇ ਉਸ ਨੂੰ 10 ਹੋਰ ਮਾਡਲ ਭੇਜ ਦਿੱਤੇ। ਉਸ ਨੇ ਕਿਹਾ ਕਿ ਉਸ ਕੋਲ ਗੂਗਲ 10 ਮਾਡਲ ਤਾਂ ਆ ਚੁੱਕੇ ਹਨ, ਪਰ ਉਹ ਉਦੋਂ ਤਕ ਵਾਪਸ ਨਹੀਂ ਕਰੇਗਾ ਜਦੋਂ ਤਕ ਉਸ ਨੂੰ ਸਾਰੇ ਪੈਸੇ ਵਾਪਸ ਨਹੀਂ ਮਿਲ ਜਾਂਦੇ। ਉਸ ਨੇ ਕਿਹਾ ਕਿ ਜੇ ਗੂਗਲ ਅਜਿਹਾ ਕਰੇਗਾ ਤਾਂ ਉਹ ਕੈਸ਼ ਆਨ ਡਿਲੀਵਰ ਨਾਲ ਬਾਕੀ ਦੇ 9 ਫੋਨ ਵੀ ਵਾਪਸ ਕਰ ਦਏਗਾ, ਨਹੀਂ ਤਾਂ ਸਾਰੇ ਫੋਨ ਵੇਚ ਕੇ ਉਨ੍ਹਾਂ ਤੋਂ ਪੈਸੇ ਕਮਾਏਗਾ।