ਨਵੀਂ ਦਿੱਲੀ: ਗੂਗਲ ਦਾ ਫੇਮਸ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ਹੁਣ ਅਮੇਜ਼ਨ ਫਾਇਰ ਟੀਵੀ ‘ਤੇ ਵਾਪਸੀ ਕਰ ਰਿਹਾ ਹੈ। ਦੋਵੇਂ ਕੰਪਨੀਆਂ ਨੇ ਐਲਾਨ ਕੀਤਾ ਹੈ ਕਿ ਉਹ ਇੱਕਠੀਆਂ ਕੰਮ ਕਰਨਗੀਆਂ। ਉੱਧਰ ਦੂਜੇ ਪਾਸੇ ਅਮੇਜ਼ਨ ਨੇ ਵੀ ਪ੍ਰਾਈਮ ਵੀਡੀਓ ਐਪ ਨੂੰ ਕ੍ਰੋਮਕਾਸਟ ਤੇ ਕ੍ਰੋਮਕਾਸਟ ਬਿਲਟ ਇਨ ਡਿਵਾਈਸ ਲਈ ਲੌਂਚ ਕਰ ਦਿੱਤੀ ਹੈ।

ਕੰਪਨੀ ਨੇ ਐਲਾਨ ਕੀਤਾ ਹੈ ਕਿ ਪ੍ਰਾਈਮ ਵੀਡੀਓ ਸਾਰੇ ਐਂਡ੍ਰੌਇਡ ਟੀਵੀ ਡਿਵਾਈਸ ਪਾਟਨਰ ‘ਤੇ ਉਪਲਬਧ ਹੋਵੇਗੀ। ਯੂਟਿਊਬ ਅਤੇ ਯੂਟਿਊਬ ਕਿਡਸ ਇਸ ਸਾਲ ਦੇ ਅਖੀਰ ਤਕ ਫਾਇਰ ਟੀਵੀ ‘ਤੇ ਆ ਜਾਣਗੇ। ਯੂਟਿਊਬ ਦੇ ਗਲੋਬਲ ਹੈਡ Heather Rivera ਨੇ ਕਿਹਾ ਕਿ ਅਸੀਂ ਅਮੇਜ਼ਨ ਨਾਲ ਕੰਮ ਕਰਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ। ਇਹ ਸਾਡੇ ਯੂਜ਼ਰਸ ਦੇ ਲਈ ਕਾਫੀ ਫਾਇਦੇਮੰਦ ਹੋਵੇਗਾ, ਕਿਉਂਕਿ ਯੂਜ਼ਰਸ ਨੂੰ ਵੱਖ-ਵੱਖ ਤਰ੍ਹਾਂ ਦੇ ਵੀਡੀਓਜ਼ ਦੇਖਣ ਦਾ ਮੌਕਾ ਮਿਲੇਗਾ।

ਅਮੇਜ਼ਨ ਨੇ ਬਿਆਨ ‘ਚ ਕਿਹਾ ਕਿ ਯੂਟਿਊਬ ਐਪ ਫਾਇਰ ਟੀਵੀ ਯੂਜ਼ਰਸ ਨੂੰ ਕਿਸੇ ਵੀ ਤਰ੍ਹਾਂ ਦਾ ਕੰਟੈਂਟ ਦੇਣ ਦਾ ਆਸਾਨ ਤਰੀਕਾ ਹੋਵੇਗਾ। ਐਪ ‘ਚ ਸ਼ਾਮਲ ਹੁੰਦਿਆਂ ਹੀ ਫਾਇਰ ਟੀਵੀ ਯੂਜ਼ਰਸ ਆਸਾਨੀ ਨਾਲ ਸਾਈਨ ਇੰਨ ਕਰ ਯੂਟਿਊਬ ਦਾ ਫਾਇਦਾ ਲੈ ਸਕਦੇ ਹਨ ਅਤੇ ਵੀਡੀਓ ਨੂੰ 4K HDR 60 ਫਰੇਮ ਪ੍ਰਤੀ ਸੈਕਿੰਡ ‘ਤੇ ਦੇਖ ਸਕਦੇ ਹਨ।