ਨਵੀਂ ਦਿੱਲੀ: ਇੰਸਟੈਂਟ ਮੈਸੇਜਿੰਗ ਐਪ ਵ੍ਹਟਸਐਪ ਐਨੀਮੇਟਿਡ ਸਟਿਕਰਸ ‘ਤੇ ਕੰਮ ਕਰ ਰਿਹਾ ਸੀ ਜਿਸ ਨੂੰ ਹੁਣ ਕੰਪਨੀ ਨੇ ਲੌਂਚ ਕਰ ਦਿੱਤਾ ਹੈ। WaBetainfo ਦੀ ਰਿਪੋਰਟ ਮੁਤਾਬਕ ਸੋਸ਼ਲ ਮੀਡੀਆ ਚੈਨਲ ਜੋ ਇਸ ਫੀਚਰ ਨੂੰ ਟ੍ਰੈਕ ਕਰਦਾ ਹੈ, ਨੇ ਕਿਹਾ ਕਿ ਇਹ ਫੀਚਰ ਫਿਲਹਾਲ ਉਪਲੱਬਧ ਨਹੀਂ ਤੇ ਕਈ ਵਰਜਨ ‘ਤੇ ਇਸ ਦਾ ਟੈਸਟ ਕੀਤਾ ਜਾ ਰਿਹਾ ਹੈ। ਇਸ ‘ਚ ਐਂਡ੍ਰਾਈਡ, iOS ਤੇ ਵੈੱਬ ਉਪਲੱਬਧ ਹੈ।

ਵ੍ਹੱਟਸਐਪ ਨੇ ਪਿਛਲੇ ਸਾਲ ਅਕਤੂਬਰ ‘ਚ ਸਟਿਕਰਸ ਫੀਚਰ ਨੂੰ ਲੌਂਚ ਕੀਤਾ ਸੀ। WaBetainfo ਨੇ ਆਪਣੀ ਸਾਈਟ ‘ਤੇ ਇਨ੍ਹਾਂ ਸਟਿਕਰਸ ਦੇ ਕੁਝ ਸੈਂਪਲ ਸ਼ੇਅਰ ਕੀਤੇ ਹਨ। ਇਨ੍ਹਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਐਨੀਮੇਟਿਡ ਸਟਿਕਰਸ ਦੇ ਆਉਣ ਤੋਂ ਬਾਅਦ ਯੂਜ਼ਰਸ ਲਈ ਚੈਟਿੰਗ ਦਾ ਮਜ਼ਾ ਦੁਗਣਾ ਹੋ ਜਾਵੇਗਾ।

ਜੇਕਰ ਤੁਸੀਂ ਰਿਸੀਵ ਕੀਤੇ ਐਨੀਮੇਟਿਡ ਨੂੰ ਸੈਂਡ ਕਰੋਗੇ ਤਾਂ ਇਹ ਐਨੀਮੇਟਿਡ ਫੋਰਮ ‘ਚ ਹੀ ਜਾਵੇਗਾ। ਵ੍ਹੱਟਸਐਪ ਆਪਣੇ ਐਨੀਮੇਟਿਡ ਸਟਿਕਰਸ ਲਈ ਆਈਓਐਸ ਐਪ ‘ਤੇ ਵੀ ਸਪੋਰਟ ਉਲੱਬਧ ਕਰਾਵੇਗਾ।

ਇਸ ਦੇ ਨਾਲ ਹੀ ਵ੍ਹੱਟਸਐਪ ਆਪਣੇ ਯੂਜ਼ਰਸ ਨੂੰ ਸਕਰੀਨ ਸ਼ੌਰਟ ਲੈਣ ਤੋਂ ਰੋਕਣ ਦਾ ਨਵਾਂ ਫੀਚਰ ਲੈ ਕੇ ਆ ਰਿਹਾ ਹੈ। ਇਸ ਦਾ ਮਕਸਦ ਐਪ ਦੀ ਪ੍ਰਾਈਵੇਸੀ ਤੇ ਸਿਕਊਰਟੀ ਨੂੰ ਮਜ਼ਬੂਤ ਕਰਨਾ ਹੈ। ਇਹ ਫੀਚਰ ਉਦੋਂ ਹੀ ਕੰਮ ਕਰੇਗਾ ਜਦੋਂ ਐਂਡ੍ਰਾਈਡ ਯੂਜ਼ਰਸ ਲਈ ਫਿੰਗਰਪ੍ਰਿੰਟ ਸਿਕਊਰਟੀ ਦਾ ਫੀਚਰ ਆਵੇਗਾ।