ਬੁੱਧਵਾਰ ਨੂੰ ਕੁਝ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕਰਦੇ ਹੋਏ ਕਿਹਾ ਕਿ ਸੈਮਸੰਗ ਦੇ ਇਸ ਫੋਨ ‘ਚ ਸਕਰੀਨ ਦੀ ਦਿੱਕਤ ਆ ਰਹੀ ਹੈ। ਫੋਨ ਅਮਰੀਕਾ ‘ਚ 26 ਅਪਰੈਲ ਤੋਂ ਪਹਿਲਾਂ ਸੇਲ ਲਈ ਉਪਲੱਬਧ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਕੰਪਨੀ ਨੇ ਕੁਝ ਪੱਤਰਕਾਰਾਂ ਨੂੰ ਇਹ ਫੋਨ ਰਿਵਿਊ ਲਈ ਦਿੱਤਾ ਸੀ ਜਿੱਥੇ ਇੱਕ ਦਿਨ ਦੇ ਇਸਤੇਮਾਲ ਤੋਂ ਬਾਅਦ ਫੋਨ ਵਿੱਚੋਂ ਟੁੱਟਣ ਲੱਗ ਗਿਆ।
ਬਲੂਮਬਰਗ ਦੇ ਮਾਰਕ ਗਰੂਮਨ ਨੇ ਟਵੀਟ ਕਰ ਕਿਹਾ ਕਿ ਉਸ ਨੇ ਰਿਵਿਊ ਯੂਨਿਟ ਪੂਰੀ ਤਰ੍ਹਾਂ ਟੁੱਟ ਗਿਆ ਜਿਸ ਦੇ ਦੋ ਦਿਨਾਂ ਬਾਅਦ ਉਹ ਫੋਨ ਦਾ ਇਸਤੇਮਾਲ ਨਹੀਂ ਕਰ ਸਕੇ। ਉਨ੍ਹਾਂ ਅੱਗੇ ਲਿਖਿਆ ਕਿ ਫੋਨ ‘ਚ ਦਿੱਕਤ ਉਦੋਂ ਆਈ ਜਦੋਂ ਉਨ੍ਹਾਂ ਨੇ ਫੋਨ ‘ਤੇ ਲੱਗੀ ਫ਼ਿਲਮ ਲੇਅਰ ਉਤਾਰ ਦਿੱਤੀ।
ਇਸ ‘ਤੇ ਯੂਟਿਊਬਰ ਮਾਰਕਸ ਬ੍ਰਾਉਨਲੀ ਨੇ ਕਿਹਾ, “ਫੋਨ ਦੇ ਡਿਸਪਲੇ ‘ਤੇ ਇੱਕ ਸਕਰੀਨ ਪ੍ਰੋਟੈਕਟਰ ਦਿੱਤਾ ਗਿਆ ਹੈ। ਇਸ ‘ਤੇ ਲਿਖਿਆ ਹੈ ਕਿ ਤੁਸੀਂ ਉਸ ਨੂੰ ਉਤਾਰ ਨਹੀਂ ਸਕਦੇ। ਮੈਂ ਉਹ ਲੇਅਰ ਕੱਢਣ ਦੀ ਕੋਸ਼ਿਸ਼ ਕੀਤੀ। ਉਸੇ ਸਮੇਂ ਮੈਨੂੰ ਲੱਗਿਆ ਕਿ ਕੁਝ ਟੁੱਟ ਰਿਹਾ ਹੈ। ਇਸ ਤੋਂ ਬਾਅਦ ਸਕਰੀਨ ਬਲੈਕਆਊਟ ਹੋ ਗਿਆ ਤੇ ਇਸ ‘ਚ ਤਰੇੜ ਆ ਗਈ।"
ਸੈਮਸੰਗ ਦੀ ਮੰਨੀਏ ਤਾਂ ਕੰਪਨੀ ਕਹਿੰਦੀ ਹੈ, “ਇਸ ਨੂੰ ਇੱਕ ਸਪੈਸ਼ਲ ਪ੍ਰੋਟੈਕਟਿਵ ਲੇਅਰ ਨਾਲ ਬਣਾਇਆ ਗਿਆ ਹੈ। ਇਸ ਨਾਲ ਇੰਫੀਨਿਟੀ ਫਲੈਕਸ ਡਿਸਪਲੇਅ ਨੂੰ ਬਚਾਇਆ ਜਾ ਸਕੇ। ਇਹ ਕੋਈ ਸਕਰੀਨ ਪ੍ਰੋਟੈਕਟਰ ਨਹੀਂ ਹੈ। ਇਸ ਨੂੰ ਕੱਢਣ ਦੀ ਕੋਸ਼ਿਸ਼ ਨਾ ਕਰੋ।”
ਫੋਨ ਦੀ ਕੀਮਤ ਇੱਕ ਲੱਖ 37 ਹਜ਼ਾਰ ਰੁਪਏ ਹੈ। ਜਿੱਥੇ ਫੋਨ 4.7 ਇੰਚ ਦੇ ਬਾਹਰੀ ਸਕਰੀਨ ਦੇ ਨਾਲ ਆਉਂਦਾ ਹੈ। ਉੱਥੇ ਹੀ ਦੂਜਾ ਸਕਰੀਨ ਅੰਦਰ ਵੱਲ ਖੁਲ੍ਹਦਾ ਹੈ ਜਿਸ ਨਾਲ ਯੂਜ਼ਰਸ ਨੂੰ 7.3 ਇੰਚ ਦਾ ਡਿਸਪਲੇ ਮਿਲਦਾ ਹੈ। ਹੁਵਾਵ ਅਤੇ ਮਟਰੋਲਾ ਵੀ ਇਸ ਤਰ੍ਹਾਂ ਦਾ ਫੋਨ ਮਾਰਕਿਟ ‘ਚ ਲਿਆਉਣ ਦੀ ਗੱਲ ਕਰ ਰਹੇ ਹਨ।