ਚੰਡੀਗੜ੍ਹ: ਟੈਲੀਕਾਮ ਕੰਪਨੀਆਂ ਹੁਣ ਪੋਸਟਪੇਡ ਪਲਾਨਜ਼ ਵੱਲ ਜ਼ਿਆਦਾ ਧਿਆਨ ਦੇ ਰਹੀਆਂ ਹਨ। ਵੋਡਾਫੋਨ ਰੈੱਡ ਪੋਸਟਪੇਡ ਪਲਾਨ ਦੀ ਗੱਲ ਕੀਤੀ ਜਾਏ ਤਾਂ ਇਸ ਵਿੱਚ ਗਾਹਕਾਂ ਨੂੰ ਪੂਰੇ 14 ਹਜ਼ਾਰ ਰੁਪਏ ਦਾ ਫਾਇਦਾ ਮਿਲ ਰਿਹਾ ਹੈ। ਇਸ ਵਿੱਚ ਸਟ੍ਰੀਮਿੰਗ ਸਰਵਿਸ, ਆਈਫੋਨ ਐਕਸਚੇਂਜ ਆਫਰ, ਮੋਬਾਈਲ ਪ੍ਰੋਟੋਕੋਲ ਪਲਾਨ ਤੇ ਹੋਰ ਸੁਵਿਧਾਵਾਂ ਸ਼ਾਮਲ ਹਨ। ਸਾਰੇ ਪਲਾਨ ਅਨਲਿਮਟਿਡ, ਲੋਕਲ ਤੇ ਨੈਸ਼ਨਲ ਕਾਲਿੰਗ, ਅਨਲਿਮਟਿਡ SMS ਤੇ ਨੈਸ਼ਨਲ ਰੋਮਿੰਗ ਨਾਲ ਆਉਂਦੇ ਹਨ।


ਵੋਡਾਫੋਨ ਰੈੱਡ 399: ਇਸ ਵਿੱਚ ਗਾਹਕ ਨੂੰ 40 GB ਡੇਟਾ ਮਿਲਦਾ ਹੈ। ਇਸ ਦੇ ਨਾਲ ਹੀ ਵੋਡਾਫੋਨ ਪਲੇ 12 ਮਹੀਨਿਆਂ ਲਈ ਮੁਫ਼ਤ ਹੁੰਦਾ ਹੈ ਜਿਸ ਦੀ ਕੀਮਤ 499 ਰੁਪਏ ਹੁੰਦੀ ਹੈ। ਗਾਹਕ ਨੂੰ 999 ਰੁਪਏ ਦਾ ZEE5 ਤੇ ਅਮੇਜ਼ਨ ਪ੍ਰਾਈਮ ਵੀ ਦਿੱਤਾ ਜਾਂਦਾ ਹੈ। ਇੱਥੇ ਤੁਹਾਨੂੰ ਕੁੱਲ 1498 ਰੁਪਏ ਦੇ ਫਾਇਦੇ ਮਿਲਦੇ ਹਨ।

ਵੋਡਾਫੋਨ ਰੈਡ 499: ਇਸ ਵਿੱਚ ਗਾਹਕ ਨੂੰ 75 GB ਡੇਟਾ, ਅਨਲਿਮਟਿਡ, ਲੋਕਲ ਤੇ ਨੈਸ਼ਨਲ ਕਾਲਿੰਗ, ਅਨਲਿਮਟਿਡ SMS ਤੇ ਨੈਸ਼ਨਲ ਰੋਮਿੰਗ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਵੋਡਾਫੋਨ ਪਲੇ, ZEE5 ਤੇ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਤੇ ਨਾਲ 3,000 ਰੁਪਏ ਦਾ ਮੋਬਾਈਲ ਪ੍ਰੋਟੈਕਸ਼ਨ ਵੀ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਕੁੱਲ 4498 ਰੁਪਏ ਦਾ ਫਾਇਦਾ ਮਿਲਦਾ ਹੈ।

ਵੋਡਾਫੋਨ ਰੈਡ 649: ਇਸ ਪਲਾਨ ਵਿੱਚ ਅਨਲਿਮਟਿਡ ਕਾਲਿੰਗ ਤੇ 90 GB ਡੇਟਾ ਮਿਲਦਾ ਹੈ। ਇਹ ਵੀ ਵੋਡਾਫੋਨ ਪਲੇ, ZEE5 ਤੇ ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਨਾਲ ਆਉਂਦਾ ਹੈ। ਇਸ ਵਿੱਚ ਗਾਹਕ ਨੂੰ 10,000 ਰੁਪਏ ਦੀ ਕੀਮਤ ਵਾਲਾ ਆਈਫੋਨ ਫੋਰੈਵਰ ਪ੍ਰੋਗਰਾਮ ਵੀ ਮਿਲਦਾ ਹੈ, ਯਾਨੀ ਕੁੱਲ 11,498 ਰੁਪਏ ਦਾ ਫਾਇਦਾ।

ਵੋਡਾਫੋਨ ਰੈਡ 999 ਤੇ 1299 ਰੁਪਏ: ਇਨ੍ਹਾਂ ਦੋਵਾਂ ਪਲਾਨਜ਼ ਵਿੱਚ ਯੂਜ਼ਰ ਨੂੰ 15,498 ਰੁਪਏ ਦੇ ਫਾਇਦੇ ਮਿਲਦੇ ਹਨ ਜਿਨ੍ਹਾਂ ਵਿੱਚ ਵੋਡਾਫੋਨ ਪਲੇ, ZEE5, ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਤੇ ਆਈਫੋਨ ਫੋਰੈਵਰ ਪ੍ਰੋਗਰਾਮ ਸ਼ਾਮਲ ਹਨ। ਇਸ ਵਿੱਚ ਮੋਬਾਈਲ ਪ੍ਰੋਟੈਕਸ਼ਨ ਪਲਾਨ ਤੇ ਨੈਟਫਲਿਕਸ ਦਾ ਸਬਸਕ੍ਰਿਪਸ਼ਨ ਵੀ ਲੈ ਸਕਦੇ ਹੋ ਜੋ 1000 ਰੁਪਏ ਵਿੱਚ 2 ਮਹੀਨਿਆਂ ਲਈ ਮਿਲਦਾ ਹੈ। 999 ਵਾਲ ਪਲਾਨ ਵਿੱਚ 100 GB ਤੇ 1299 ਰੁਪਏ ਵਾਲੇ ਪਲਾਨ ਵਿੱਚ 125 GB ਡੇਟਾ ਮਿਲੇਗਾ।

ਵੋਡਾਫੋਨ ਰੈਡ 1999: ਇਸ ਆਖ਼ਰੀ ਪਲਾਨ ਵਿੱਚ ਪੂਰੇ 15,990 ਰੁਪਏ ਦੇ ਫਾਇਦੇ ਮਿਲ ਰਹੇ ਹਨ। ਇਨ੍ਹਾਂ ਵਿੱਚ ਵੋਡਾਫੋਨ ਪਲੇ, ZEE5, ਅਮੇਜ਼ਨ ਪ੍ਰਾਈਮ ਮੈਂਬਰਸ਼ਿਪ ਤੇ ਆਈਫੋਨ ਫੋਰੈਵਰ ਪ੍ਰੋਗਰਾਮ ਸ਼ਾਮਲ ਹਨ। ਇਸ ਵਿੱਚ ਮੋਬਾਈਲ ਪ੍ਰੋਟੈਕਸ਼ਨ ਪਲਾਨ ਤੇ 3 ਮਹੀਨਿਆਂ ਲਈ ਨੈਟਫਲਿਕਸ ਦਾ ਸਬਸਕ੍ਰਿਪਸ਼ਨ ਵੀ ਆਉਂਦਾ ਹੈ। ਇਸ ਪਲਾਨ ਵਿੱਚ 200 GB ਡੇਟਾ ਦੀ ਸੁਵਿਧਾ ਹੈ।