ਨਵੀਂ ਦਿੱਲੀ: ਹਾਲ ਹੀ ਵਿੱਚ ਸ਼ਿਓਮੀ ਨੇ ਆਪਣੇ Mi ਫੋਰਮ 'ਤੇ 7 ਪੁਰਾਣੇ ਜੈਨਰੇਸ਼ਨ ਵਾਲੇ ਰੈਡਮੀ ਸੀਰੀਜ਼ ਸਮਾਰਟਫੋਨ ਸਬੰਧੀ ਵੱਡਾ ਐਲਾਨ ਕੀਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇਹ ਸਾਰੇ ਸਮਾਰਟਫੋਨਜ਼ ਨੂੰ ਹੁਣ ਨਾ ਹੀ ਕੋਈ ਲੇਟੇਸਟ MIUI ਤੇ ਨਾ ਹੀ ਕੋਈ ਗਲੋਬਲ ਬੀਟਾ ਅਪਡੇਟ ਦਿੱਤਾ ਜਾਏਗਾ। ਬਿਨਾ MIUI 11 ਅਪਗ੍ਰੇਡ ਦੇ ਬਾਅਦ ਇਨ੍ਹਾਂ ਸਮਾਰਟਫੋਨ ਯੂਜ਼ਰਸ ਨੂੰ ਇਸ਼ਤਿਹਾਰ ਹਟਾਉਣ ਵਾਲਾ ਫੀਚਰ ਨਹੀਂ ਮਿਲੇਗਾ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਸ਼ਿਓਮੀ ਸਿਰਫ ਹਾਲ ਦੀ ਘੜੀ ਇਨ੍ਹਾਂ ਸਮਾਰਟਫੋਨ ਯੂਜ਼ਰਸ ਨੂੰ ਐਂਡ੍ਰੌਇਡ ਸਕਿਉਰਟੀ ਅਪਡੇਟ ਦਏਗਾ। ਹਾਲਾਂਕਿ ਕੰਪਨੀ ਵੱਲੋਂ ਹਾਲੇ ਤਕ ਇਸ ਮਾਮਲੇ ਵਿੱਚ ਕੋਈ ਬਿਆਨ ਨਹੀਂ ਆਇਆ। ਸ਼ਿਓਮੀ ਨੇ ਇਨ੍ਹਾਂ ਸਮਾਰਟਫੋਨ ਦੀ ਲਿਸਟ ਹੋਰ ਵਧਾ ਦਿੱਤੀ ਹੈ। ਲਿਸਟ ਵਿੱਚ ਤਿੰਨ ਨਾਂ ਹੋਰ ਜੋੜੇ ਗਏ ਹਨ। ਇਨ੍ਹਾਂ ਸਾਰਿਆਂ ਨੂੰ ਐਂਡ੍ਰੌਇਡ 9 ਪਾਈ ਅਪਡੇਟ ਨਹੀਂ ਦਿੱਤੀ ਜਾਏਗੀ। ਇਹ 10 ਰੈਡਮੀ ਸਮਾਰਟਫੋਨ ਹੇਠ ਲਿਖੇ ਹਨ।
  • ਸ਼ਿਓਮੀ ਰੈਡਮੀ 6
  • ਸ਼ਿਓਮੀ ਰੈਡਮੀ 6A
  • ਸ਼ਿਓਮੀ ਰੈਡਮੀ S2 (ਭਾਰਤ ਵਿੱਚ Y2 ਨਾਂ ਨਾਲ)
  • ਸ਼ਿਓਮੀ ਰੈਡਮੀ 4
  • ਸ਼ਿਓਮੀ ਰੈਡਮੀ 4A
  • ਸ਼ਿਓਮੀ ਰੈਡਮੀ ਨੋਟ 4
  • ਸ਼ਿਓਮੀ ਰੈਡਮੀ 3S
  • ਸ਼ਿਓਮੀ ਰੈਡਮੀ 3X
  • ਸ਼ਿਓਮੀ ਰੈਡਮੀ ਨੋਟ 3
  • ਸ਼ਿਓਮੀ ਰੈਡਮੀ ਪ੍ਰੋ