ਮੁੰਬਈ: ਸਲਮਾਨ ਖ਼ਾਨ ਤੇ ਕਟਰੀਨਾ ਕੈਫ ਜਲਦੀ ਹੀ ਅਲੀ ਅੱਬਾਸ ਦੀ ਫ਼ਿਲਮ ‘ਭਾਰਤ’ ਨਜ਼ਰ ਆਉਣ ਵਾਲੇ ਹਨ। ਇਸ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ। ਇਸ ਦੀ ਜਾਣਕਾਰੀ ਸਲਮਾਨ ਖ਼ਾਨ ਨੇ ਸੋਸ਼ਲ ਮੀਡੀਆ ‘ਤੇ ਆਪਣੇ ਫੈਨਸ ਲਈ ਤਸਵੀਰ ਸ਼ੇਅਰ ਕਰਕੇ ਦਿੱਤੀ। ਸਲਮਾਨ ਨੇ ਆਪਣੇ ਨਾਲ ਕੈਟਰੀਨਾ ਦੀ ਇੱਕ ਤਸਵੀਰ ਨੂੰ ਸ਼ੇਅਰ ਕਰ ਫ਼ਿਲਮ ਦੀ ਰੈਪਅੱਪ ਦੀ ਜਾਣਕਾਰੀ ਦਿੱਤੀ।


ਸਲਮਾਨ ਦੇ ਫੈਨਸ ਨੂੰ ਵੀ ਉਨ੍ਹਾਂ ਦੀ ਫੋਟੋ ਖੂਬ ਪਸੰਦ ਆਈ। ਇੱਕ ਯੂਜ਼ਰ ਨੇ ਲਿਖਿਆ’ ਕੀ ਜੋੜੀ ਹੈ, ਸਲਮਾਨ ਭਾਈ, ਇਹ ਦੁਨੀਆ ਦੇ ਸਭ ਤੋਂ ਬੈਸਟ ਜੋੜੀ ਹੋਵੇਗੀ।” ਇੱਕ ਹੋਰ ਫੈਨ ਨੇ ਲਿਖਿਆ ਹੈ ਕਿ ਭਾਈ ਵਿਆਹ ਕਰ ਲਓ ਨਹੀਂ ਤਾਂ ਕੋਈ ਹੋਰ ਲੈ ਜਾਵੇਗਾ ਕੈਟਰੀਨਾ ਨੂੰ।”


ਇਸ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ ‘ਭਾਰਤ’ ਦੀ ਸ਼ੂਟਿੰਗ ਮਹਿਜ਼ 100 ਦਿਨਾਂ ‘ਚ ਪੂਰੀ ਕਰ ਲਈ ਗਈ ਹੈ। ਇਸ ‘ਚ ਸਲਮਾਨ ਦੇ ਕਈ ਅੰਦਾਜ਼ ਦੇਖਣ ਨੂੰ ਮਿਲਗੇ। ਫ਼ਿਲਮ ਇਸੇ ਸਾਲ ਈਦ ‘ਤੇ ਰਿਲੀਜ਼ ਹੋਣੀ ਹੈ ਜਿਸ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਸੁਨੀਲ ਗ੍ਰੋਵਰ, ਦੀਸ਼ਾ ਪਟਾਨੀ ਤੇ ਨੌਰਾ ਜਿਹੇ ਸਟਾਰ ਵੀ ਨਜ਼ਰ ਆਉਣਗੇ।