ਮੁੰਬਈ: ਸਲਮਾਨ ਖ਼ਾਨ ਦੀ ਫ਼ਿਲਮ ‘ਭਾਰਤ’ ਆਏ ਦਿਨ ਬਾਕਸਆਫਿਸ ‘ਚ ਕਮਾਲ ਕਰਦੀ ਜਾ ਰਹੀ ਹੈ। ਵੀਕਐਂਡ ‘ਤੇ ਫ਼ਿਲਮ ਨੇ ਕਮਾਈ ਦੇ ਨਾਲ 150 ਕਰੋੜ ਰੁਪਏ ਦਾ ਅੰਕੜਾ ਛੂਹ ਲਿਆ ਹੈ। ਜਦਕਿ ਵੀਕਐਂਡ ਤੋਂ ਬਾਅਦ ਸੋਮਵਾਰ ਵੀ ਕਮਾਈ ਲਈ ਚੰਗਾ ਰਿਹਾ। ‘ਭਾਰਤ’ ਨੇ ਸੋਮਵਾਰ ਨੂੰ ਬਾਕਸਆਫਿਸ ‘ਤੇ ਨੌਂ ਕਰੋੜ ਰੁਪਏ ਦੀ ਕਮਾਈ ਕੀਤੀ।


ਫ਼ਿਲਮ ਨੇ ਛੇ ਦਿਨ ਕੁਲ 9.20 ਕਰੋੜ ਦੀ ਕਮਾਈ ਕੀਤੀ ਹੈ। ਇਨ੍ਹਾਂ ਛੇ ਦਿਨਾਂ ‘ਚ ਹੁਣ ਤਕ 159.30 ਕਰੋੜ ਰੁਪਏ ਫ਼ਿਲਮ ਕਮਾ ਚੁੱਕੀ ਹੈ। ਇਸ ਦੇ ਨਾਲ ਹੀ ਫ਼ਿਲਮ ਸਾਲ ਦੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ।


ਸਲਮਾਨ ਦੀ ਭਾਰਤ ਇਸ ਸਾਲ ਟੌਪ 5 ਗ੍ਰਾਸਿੰਗ ਫ਼ਿਲਮਾਂ ਦੀ ਲਿਸਟ ‘ਚ ਦੂਜੇ ਨੰਬਰ ‘ਤੇ ਪਹੁੰਚ ਗਈ ਹੈ। ਇਸ ਦੇ ਨਾਲ ਹੀ ਫ਼ਿਲਮ ਨੇ ਅਕਸ਼ੇ ਕੁਮਾਰ ਦੀ ‘ਕੇਸਰੀ’ ਨੂੰ ਪਿੱਛੇ ਛੱਡ ਦਿੱਤਾ ਹੈ। ਹੁਣ ‘ਭਾਰਤ’ ਦੇ ਰਸਤੇ ‘ਚ ਸਿਰਫ ‘ਉੜੀ’ ਖੜ੍ਹੀ ਹੈ। ਦੇਖਦੇ ਹਾਂ ਸਲਮਾਨ ਦੀ ‘ਭਾਰਤ’ ਵਿੱਕੀ ਕੌਸ਼ਲ ਦੀ ‘ਉੜੀ’ ਨੂੰ ਪਿੱਛੇ ਛੱਡ ਪਾਉਂਦੀ ਹੈ ਜਾਂ ਉਸ ਤੋਂ ਪਹਿਲਾਂ ਹੀ ਦਮ ਤੋੜ ਦਿੰਦੀ ਹੈ।