ਮੁੰਬਈ: ਪਿਛਲੇ ਦਿਨੀਂ ਬਿੱਗ ਬੌਸ ਦੇ ਘਰ ਨੈਪੋਟਿਜ਼ਮ ਦਾ ਮੁੱਦਾ ਛਿੜਿਆ ਸੀ। ਰਾਹੁਲ ਵੈਦਯਾ ਨੇ ਜਾਨ ਕੁਮਾਰ ਸਾਨੂ ਨੂੰ ਨੈਪੋਟਿਜ਼ਮ ਕਾਰਨ ਨੋਮੀਨੇਟ ਕੀਤਾ ਸੀ, ਕਿ ਇਹ ਗਾਇਕ ਕੁਮਾਰ ਸਾਨੂ ਦੇ ਬੇਟੇ ਹਨ। ਇਸ ਤੋਂ ਬਾਅਦ ਸਭ ਨੂੰ ਇੰਤਜ਼ਾਰ ਸੀ ਕਿ ਸਲਮਾਨ ਖਾਨ ਇਸ 'ਤੇ ਕੀ ਰੀਐਕਸ਼ਨ ਦਿੰਦੇ ਹਨ ਕਿਉਂਕਿ ਇਹ ਮੁਦਾ ਸੁਸ਼ਾਂਤ ਸਿੰਘ ਕੇਸ ਨਾਲ ਕਾਫੀ ਜੁੜਿਆ ਸੀ।


ਇਸ 'ਤੇ ਸਲਮਾਨ ਖਾਨ ਨੂੰ ਕਾਫੀ criticize ਕੀਤਾ ਗਿਆ ਸੀ। ਵੀਕਐਂਡ ਕਾ ਵਾਰ 'ਚ ਸਲਮਾਨ ਖਾਨ ਨੇ ਇਸ ਮੁੱਦੇ 'ਤੇ ਡਿਟੇਲ 'ਚ ਗੱਲ ਕਰਦੇ ਕਿਹਾ ਕਿ ਕੋਈ ਵੀ ਇਨਸਾਨ ਆਪਣੀ ਮਿਹਨਤ ਤੇ ਦੌਲਤ ਨੂੰ ਜੇ ਆਪਣੇ ਬੱਚਿਆਂ 'ਤੇ ਲਗਾਉਂਦਾ ਹੈ ਤਾਂ ਉਹ ਬਿਲਕੁਲ ਗਲਤ ਨਹੀਂ। ਇੰਡਸਟਰੀ 'ਚ ਬਹੁਤ ਸਾਰੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਲੌਂਚ ਕੀਤਾ ਜੋ ਅਜੇ ਬਹੁਤ ਵੱਡੇ ਸਟਾਰ ਹਨ।



Birthday Special: 47 ਸਾਲ ਦੀ ਹੋਈ ਐਸ਼ਵਰਿਆ ਰਾਏ, ਮਿਸ ਵਰਲਡ ਬਣਨ ਤੋਂ ਲੈ ਕੇ ਹੁਣ ਤੱਕ ਅਜਿਹਾ ਸੀ ਸਫ਼ਰਨਾਮਾ

ਜਿਨ੍ਹਾਂ ਨੂੰ ਜਨਤਾ ਅੱਜ ਵੀ ਪਸੰਦ ਕਰਦੀ ਹੈ। ਸਭ ਆਪਣੀ ਮਿਹਨਤ ਦੇ ਦਮ ਤੇ ਇਥੇ ਸਰਵਾਈਵ ਕਰ ਰਹੇ ਹਨ, ਨਾ ਕਿ ਨੈਪੋਟਿਜ਼ਮ ਦੇ ਦਮ 'ਤੇ। ਆਖ਼ਿਰੀ ਫੈਸਲਾ ਜਨਤਾ ਦਾ ਹੁੰਦਾ ਹੈ ਕਿ ਉਹ ਕਿਸ ਨੂੰ ਪਸੰਦ ਕਰਦੇ ਹਨ ਜਾਂ ਕਿਸ ਨੂੰ ਨਹੀਂ। ਉਸ ਲਈ ਜਾਨ ਕੁਮਾਰ ਸਾਨੂ ਅੱਜ ਜੋ ਵੀ ਹੈ ਆਪਣੀ ਮਿਹਨਤ ਕਰਕੇ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ