ਮੁੰਬਈ: ਸੁਪਰਸਟਾਰ ਸਲਮਾਨ ਖ਼ਾਨ 'ਬਿੱਗ ਬੌਸ-13' 'ਚ ਅਕਸਰ ਹੀ ਕਿਸੇ ਨਾ ਕਿਸੇ ਕੰਟੈਸਟੈਂਟ 'ਤੇ ਗੁੱਸਾ ਕੱਢਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਹੁਣ ਤਕ ਸਲਮਾਨ ਖ਼ਾਨ ਨੂੰ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਨਾਲ ਅਕਸਰ ਮਸਤੀ ਕਰਦੇ ਵੇਖਿਆ ਗਿਆ ਪਰ ਸਲਮਾਨ ਇਸ ਵਾਰ ਸ਼ਹਿਨਾਜ਼ ਦੇ ਵਤੀਰੇ ਤੋਂ ਕਾਫੀ ਨਾਰਾਜ਼ ਨਜ਼ਰ ਆਏ। ਉਨ੍ਹਾਂ ਨੇ ਸ਼ਹਿਨਾਜ਼ ਨੂੰ ਤਾਹਨਾ ਮਾਰਦਿਆਂ ਕਿਹਾ ਕਿ ਕੀ ਉਹ ਸੱਚ 'ਚ ਖੁਦ ਨੂੰ ਕੈਟਰੀਨਾ ਕੈਫ ਤਾਂ ਨਹੀਂ ਸਮਝਣ ਲੱਗ ਗਈ?


ਜੈਲਸ ਕਹੇ ਜਾਣ 'ਤੇ ਸ਼ਹਿਨਾਜ਼ ਦਾ ਨਾਟਕ ਸ਼ੁਰੂ ਹੋ ਗਿਆ ਜੋ ਇਸ ਐਤਵਾਰ ਦੇ ਐਪੀਸੋਡ 'ਚ ਸਲਮਾਨ ਨੂੰ ਪਸੰਦ ਨਹੀਂ ਆਇਆ। ਇਸ ਤੋਂ ਬਾਅਦ ਉਹ ਸਲਮਾਨ ਸਾਹਮਣੇ ਨੱਖਰੇ ਕਰਨ ਲੱਗੀ ਤਾਂ ਸ਼ਹਿਨਾਜ਼ ਨੇ ਸਲਮਾਨ 'ਤੇ ਹੀ ਧੋਖਾ ਦੇਣ ਦਾ ਇਲਜ਼ਾਮ ਲਾ ਦਿੱਤਾ ਤੇ ਰੋਂਦੇ-ਰੋਂਦੇ ਫਰਸ਼ 'ਤੇ ਬੈਠ ਗਈ।

ਪਹਿਲਾਂ ਸਲਮਾਨ ਨੇ ਕਿਹਾ ਕਿ ਉਸ ਨੂੰ ਡਰਾਮਾ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਖ਼ੁਦ ਸ਼ਾਂਤ ਸੀ ਤੇ ਚਾਹੁੰਦੇ ਸੀ ਕਿ ਉਹ ਵੀ ਸ਼ਾਂਤ ਰਹੇ। ਇਸ ਤੋਂ ਬਾਅਦ ਸ਼ਹਿਨਾਜ਼ ਨੇ ਕਿਹਾ ਕਿ ਸਲਮਾਨ ਨੂੰ ਉਸ ਨੂੰ ਸ਼ੋਅ ਤੋਂ ਬਾਹਰ ਜਾਣ ਦੇਣਾ ਚਾਹੀਦਾ ਹੈ, ਕਿਉਂਕਿ ਉਹ ਹੁਣ ਘਰ 'ਚ ਨਹੀਂ ਰਹਿਣਾ ਚਾਹੁੰਦੀ। ਇਸ ਤੋਂ ਬਾਅਦ ਸਲਮਾਨ ਨੇ ਕਿਹਾ ਕਿ ਉਸ ਨੂੰ ਇਹ ਸਾਰਾ ਡਰਾਮਾ ਬੰਦ ਕਰਨਾ ਚਾਹੀਦਾ ਹੈ। ਨਾਰਾਜ਼ ਸਲਮਾਨ ਨੇ ਨਿਰਮਾਤਾਵਾਂ ਨੂੰ ਦਰਵਾਜ਼ਾ ਖੋਲ੍ਹਣ ਤੇ ਸ਼ਹਿਨਾਜ਼ ਨੂੰ ਜਾਣ ਦੇਣ ਲਈ ਵੀ ਕਹਿ ਦਿੱਤਾ।


ਪੂਰੇ ਨਾਟਕ ਤੋਂ ਬਾਅਦ, ਸ਼ਹਿਨਾਜ਼ ਰੋਂਦੇ ਹੋਏ ਲੀਵਿੰਗ ਏਰੀਆ ਤੋਂ ਬਾਹਰ ਆ ਗਈ ਤੇ ਪੂਰੇ ਸ਼ੋਅ ਦੌਰਾਨ ਬਾਹਰ ਬੈਠੀ ਰਹੀ। ਸਲਮਾਨ ਖ਼ਾਨ ਪਰਿਵਾਰ ਦੇ ਨਾਲ ਸ਼ੋਅ ਦੀ ਸਫਲਤਾ ਦਾ ਜਸ਼ਨ ਮਨਾਉਣ ਲਈ ਘਰ ਅੰਦਰ ਆਏ। ਇਸ ਦੌਰਾਨ ਸਿਧਾਰਥ, ਸ਼ਹਿਨਾਜ਼ ਨੂੰ ਮਨਾਉਣ ਵੀ ਆਇਆ। ਸ਼ਹਿਨਾਜ਼ ਨੇ ਕੁਝ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸਲਮਾਨ ਨੇ ਸਿਧਾਰਥ ਨੂੰ ਅੰਦਰ ਬੁਲਾਇਆ। ਸਲਮਾਨ ਨੇ ਕਿਹਾ ਕਿ ਸ਼ਹਿਨਾਜ਼ ਨੂੰ ਬਾਹਰ ਹੀ ਰਹਿਣ ਦਿਓ। ਉਨ੍ਹਾਂ ਗੁੱਸੇ ਵਿੱਚ ਕਿਹਾ ਕਿ “ਇਸ ਘਰ 'ਚ ਮਾੜੇ ਆਦਮੀ ਲਈ ਕੋਈ ਜਗ੍ਹਾ ਨਹੀਂ”।


ਇੱਕ ਹੋਰ ਕਲਿੱਪ 'ਚ ਸਲਮਾਨ, ਸ਼ਹਿਨਾਜ਼ ਨੂੰ ਤਾਅਨੇ ਮਾਰਦੇ ਦਿਖਾਈ ਦਿੱਤੇ। ਉਹ ਕਹਿੰਦੇ ਹਨ, "ਉਹ ਦੋ ਸਾਲ ਦੀ ਨਹੀਂ, ਚਾਰ ਲੋਕਾਂ ਨੇ ਜਾਣਨਾ ਸ਼ੁਰੂ ਕਰ ਦਿੱਤਾ ਤਾਂ ਕਿ ਉਹ ਖੁਦ ਨੂੰ ਕੈਟਰੀਨਾ ਕੈਫ ਸਮਝਣ ਲੱਗ ਗਈ।"