ਸਲਮਾਨ ਦੇ ਟਵੀਟ ‘ਤੇ ਫੈਨਸ ਦੇ ਲਗਾਤਾਰ ਕੁਮੈਂਟ ਆ ਰਹੇ ਹਨ। ਫੈਨਸ ਦਾ ਹੁੰਗਾਰਾ ਦੇਖ ਸਾਫ਼ ਹੈ ਕਿ ਸਭ ਸਲਮਾਨ ਦੀ ਫ਼ਿਲਮ ਲਈ ਖੂਬ ਐਕਸਾਈਟਿਡ ਹਨ। ‘ਦਬੰਗ’ ਸਲਮਾਨ ਦੀ ਸਭ ਤੋਂ ਕਾਮਯਾਬ ਫ਼ਿਲਮਾਂ ਦੀ ਸੀਰੀਜ਼ ‘ਚ ਸ਼ਾਮਲ ਹੈ ਜਿਸ ਦਾ ਹੁਣ ਤੀਜਾ ਭਾਗ ਆ ਰਿਹਾ ਹੈ।
ਸਲਮਾਨ ਦੀ ਇਸ ਫ਼ਿਲਮ ਦੇ ਪਾਰਟ ਦਾ ਫੈਨਸ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਫ਼ਿਲਮ ਨੂੰ ਪ੍ਰਭੂਦੇਵਾ ਡਾਇਰੈਕਟ ਕਰ ਰਹੇ ਹਨ ਜਿਸ ‘ਚ ਇੱਕ ਵਾਰ ਫੇਰ ਤੋਂ ਰੱਜੋ ਯਾਨੀ ਸੋਨਾਕਸ਼ੀ ਸਿਨ੍ਹਾ ਨਜ਼ਰ ਆਵੇਗੀ।