27 ਦਸੰਬਰ ਨੂੰ ਬਾਲੀਵੁੱਡ ਦਬੰਗ ਸਲਮਾਨ ਖ਼ਾਨ ਦਾ ਜਨਮਦਿਨ ਆਉਣ ਵਾਲਾ ਹੈ। ਇਸ ਮੌਕੇ ਬਿਗ ਬੌਸ ਦੀ ਟੀਮ ਨੇ ਸਲਮਾਨ ਖ਼ਾਨ ਦਾ ਜਨਮਦਿਨ ਮਨਾਉਣ ਲਈ ਇਕ ਖਾਸ ਪਲੈਨਿੰਗ ਕੀਤੀ ਹੈ। ਬਿਗ ਬੌਸ ਦੇ ਸੈੱਟ 'ਤੇ ਇਸ ਵਾਰ ਸਲਮਾਨ ਖ਼ਾਨ ਦਾ 55ਵਾਂ ਜਨਮਦਿਨ ਮਨਾਇਆ ਜਾਏਗਾ।
ਇਸ ਐਤਵਾਰ 'ਵੀਕਐਂਡ ਕਾ ਵਾਰ' ਐਪੀਸੋਡ ਵਾਲੇ ਦਿਨ ਸਲਮਾਨ ਖ਼ਾਨ ਦਾ ਜਨਮਦਿਨ ਹੈ। ਜਿਥੇ ਰਵੀਨਾ ਟੰਡਨ ਸ਼ੋਅ ਦੇ ਵਿਚ ਗੈਸਟ ਵਜੋਂ ਨਜ਼ਰ ਆਉਣ ਵਾਲੀ ਹੈ। ਬਿਗ ਬੌਸ ਦੇ ਨਵੇਂ ਪਰੋਮੋ 'ਚ ਰਵੀਨਾ ਨੇ ਆਪਣੇ ਆਉਣ ਬਾਰੇ ਖੁਲਾਸਾ ਕੀਤਾ ਹੈ। ਰਵੀਨਾ ਟੰਡਨ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ 'ਪੱਥਰ ਕੇ ਫੂਲ' ਕੀਤੀ ਸੀ। ਜਿਸ ਵਿਚ ਸਲਮਾਨ ਖ਼ਾਨ ਰਵੀਨਾ ਦੇ ਹੀਰੋ ਵਜੋਂ ਨਜ਼ਰ ਆਏ ਸੀ।
ਇਹੀ ਕਾਰਨ ਹੈ, ਕਿ ਰਵੀਨਾ ਸਲਮਾਨ ਖ਼ਾਨ ਦੇ ਜਨਮਦਿਨ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਬਿਗ ਬੌਸ ਦੇ ਸੈੱਟ 'ਤੇ ਪਹੁੰਚੇਗੀ। ਸਲਮਾਨ ਦੇ ਜਨਮਦਿਨ ਨੂੰ ਹੋਰ ਖਾਸ ਬਣਾਉਣ ਲਈ ਜੈਕਲੀਨ ਫ਼ਰਨਾਂਡਿਸ, ਸ਼ਹਿਨਾਜ਼ ਗਿੱਲ ਤੇ ਧਰਮੇਸ਼ ਵੀ ਸ਼ਾਮਿਲ ਹੋਣਗੇ। ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਸਲਮਾਨ ਖ਼ਾਨ ਇਸ ਵਾਰ ਆਪਣੇ ਫਾਰਮ ਹਾਊਸ ਤੇ ਘਰ ਵਿਚ ਪਰਿਵਾਰ ਨਾਲ ਜਨਮਦਿਨ ਨਹੀਂ ਮਨਾਉਣਗੇ, ਕਿਉਂਕਿ ਉਹ ਆਪਣੀ ਆਉਣ ਵਾਲੀ ਫ਼ਿਲਮ 'ਅੰਤਿਮ' ਦੀ ਸ਼ੂਟਿੰਗ ਵਿਚ ਰੁਝੇ ਹੋਏ ਹਨ। ਜਿਥੇ ਫ਼ਿਲਮ ਦੀ ਟੀਮ ਸਲਮਾਨ ਖ਼ਾਨ ਦੇ ਜਨਮਦਿਨ ਨੂੰ ਸੇਲੀਬ੍ਰੇਟ ਕਰ ਸਕਦੀ ਹੈ। ਓਥੇ ਹੀ ਬਿਗ ਬੌਸ 'ਵੀਕਐਂਡ ਕਾ ਵਾਰ' ਦਾ ਐਪੀਸੋਡ ਸ਼ੂਟ ਹੋ ਚੁੱਕਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ