Salman Khan Donates 90 Percent Of His Earnings In Charity: ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਇਸ ਦੇ ਨਾਲ ਨਾਲ ਭਾਈਜਾਨ ਬਾਰੇ ਇਹ ਵੀ ਕਾਫੀ ਮਸ਼ਹੂਰ ਹੈ ਕਿ ਉਹ ਬਾਲੀਵੁੱਡ ਦੇ ਸਭ ਤੋਂ ਦਰਿਆਦਿਲ ਕਲਾਕਾਰ ਹਨ। ਜੇ ਕੋਈ ਵੀ ਆਪਣੀ ਪ੍ਰੋਬਲਮ ਲੈਕੇ ਸਲਮਾਨ ਕੋਲ ਜਾਵੇ ਤਾਂ ਸਲਮਨ ਉਸ ਨੂੰ ਕਦੇ ਵੀ ਖਾਲੀ ਹੱਥ ਨਹੀਂ ਮੋੜਦੇ।
ਇਹੀ ਨਹੀਂ ਸਲਮਾਨ ਦੀ ਦਰਿਆਦਿਲੀ ਇੰਨੀਂ ਜ਼ਿਆਦਾ ਹੈ ਕਿ ਉਹ ਆਪਣੀ ਕਮਾਈ ਦਾ 90 ਪਰਸੈਂਟ ਹਿੱਸਾ ਦਾਨ ਦੇ ਦਿੰਦੇ ਹਨ। ਸਲਮਾਨ ਆਪਣੀ ਕਮਾਈ ਦਾ ਸਿਰਫ 10 ਪਰਸੈਂਟ ਹਿੱਸਾ ਹੀ ਆਪਣੇ ਕੋਲ ਰੱਖਦੇ ਹਨ। ਇਹ ਅਸੀਂ ਨਹੀਂ ਕਹਿ ਰਹੇ। ਇੰਨੀਂ ਦਿਨੀਂ ਸਲਮਾਨ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਛਾਇਆ ਹੋਇਆ ਹੈ, ਜਿਸ ਵਿੱਚ ਉਹ ਖੁਦ ਕਹਿੰਦੇ ਨਜ਼ਰ ਆ ਰਹੇ ਹਨ ਕਿ ਉਹ ਆਪਣੀ ਕਮਾਈ ਦੇ 10 ਪਰਸੈਂਟ ਹਿੱਸੇ ਨੂੰ ਹੀ ਹੱਥ ਲਗਾਉਂਦੇ ਹਨ। ਦੇਖੋ ਇਹ ਵੀਡੀਓ:
ਸਲਮਾਨ ਦੀ ਦਰਿਆਦਿਲੀ ਦਾ ਸਬੂਤ ਦਿੰਦਾ ਇੱਕ ਹੋਰ ਵੀਡੀਓ ਦੇਖੋ:
ਸਲਮਾਨ ਖਾਨ ਦੀ ਕੁੱਲ ਜਾਇਦਾਦ
ਸਲਮਾਨ ਖਾਨ ਦੀ ਕੁੱਲ ਜਾਇਦਾਦ ਬਾਰੇ ਗੱਲ ਕੀਤੀ ਜਾਏ ਤਾਂ ਉਹ 335 ਮਿਲੀਅਨ ਡਾਲਰ ਦੇ ਮਾਲਕ ਹਨ। ਯਾਨਿ ਕਿ ਕੁੱਲ 2850 ਕਰੋੜ (ਭਾਰਤੀ ਰੁਪਏ) ਦੇ ਮਾਲਕ ਹਨ। ਰਿਪੋਰਟ ਮੁਤਾਬਕ ਸਲਮਾਨ ਦੀ ਇੱਕ ਮਹੀਨੇ ਦੀ ਕਮਾਈ 16 ਕਰੋੜ ਤੋਂ ਜ਼ਿਆਦਾ ਹੈ।
ਸਲਮਾਨ ਖਾਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਚ ਨਜ਼ਰ ਆਏ ਸੀ। ਇਸ ਦੇ ਨਾਲ ਨਾਲ ਉਨ੍ਹਾਂ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਵੀ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਇਲਾਵਾ ਸਲਮਾਨ ਖਾਨ 'ਟਾਈਗਰ 3' ਦੀ ਸ਼ੂਟਿੰਗ ਵੀ ਕਰ ਰਹੇ ਹਨ। ਇਸ ਫਿਲਮ 'ਚ ਉਨ੍ਹਾਂ ਦੇ ਨਾਲ ਕੈਟਰੀਨਾ ਕੈਫ ਵੀ ਮੁੱਖ ਭੂਮਿਕਾ 'ਚ ਨਜ਼ਰ ਆਉਣ ਵਾਲੀ ਹੈ।