Salman Khan House Firing Case: अਹਾਲ ਹੀ 'ਚ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ 'ਚ ਅਪਡੇਟ ਆਇਆ ਸੀ ਕਿ ਦੋਸ਼ੀਆਂ ਕੋਲ ਕੁੱਲ 40 ਗੋਲੀਆਂ ਸਨ, ਜਿਨ੍ਹਾਂ 'ਚੋਂ 17 ਬਰਾਮਦ ਕਰ ਲਈਆਂ ਗਈਆਂ ਹਨ। ਹੁਣ ਖਬਰ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਗੰਨ ਸਪਲਾਈ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ 15 ਮਾਰਚ ਨੂੰ ਪਨਵੇਲ ਪੁੱਜੇ ਸਨ ਅਤੇ ਦੋ ਬੰਦੂਕਾਂ ਦੇ ਕੇ ਵਾਪਸ ਪਰਤ ਗਏ ਸਨ।
ਸ਼ੂਟਰਾਂ ਨੂੰ ਬੰਦੂਕ ਸਪਲਾਈ ਕਰਨ ਵਾਲੇ ਦੋ ਮੁਲਜ਼ਮ ਗ੍ਰਿਫਤਾਰ
ਮੁੰਬਈ ਕ੍ਰਾਈਮ ਬ੍ਰਾਂਚ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਵੇਂ ਸ਼ੂਟਰਾਂ ਦੀ ਮਦਦ ਇਨ੍ਹਾਂ ਦੋਹਾਂ ਦੋਸ਼ੀਆਂ ਨੇ ਕੀਤੀ ਸੀ। ਪਹਿਲੇ ਦੋਸ਼ੀ ਦਾ ਨਾਂ ਸੋਨੂੰ ਸੁਭਾਸ਼ ਚੰਦਰ ਹੈ, ਜਿਸ ਦੀ ਉਮਰ 37 ਸਾਲ ਹੈ। ਸੋਨੂੰ ਕੋਲ ਖੇਤੀ ਵੀ ਹੈ ਅਤੇ ਕਿਰਾਏ ਦੀ ਦੁਕਾਨ ਵੀ ਹੈ। ਦੂਜੇ ਦੋਸ਼ੀ ਦਾ ਨਾਂ ਅਨੁਜ ਥਾਪਨ ਹੈ, ਜਿਸ ਦੀ ਉਮਰ 32 ਸਾਲ ਹੈ। ਉਹ ਟਰੱਕ ਹੈਲਪਰ ਵਜੋਂ ਕੰਮ ਕਰਦਾ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਸੀ। ਅਨੁਜ ਖਿਲਾਫ ਜ਼ਬਰਦਸਤੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੁਲਜ਼ਮ ਨੇ ਤਿੰਨ ਵਾਰ ਕੱਪੜੇ ਬਦਲੇ
ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋਵੇਂ ਸ਼ੂਟਰ ਅੱਜ ਅਦਾਲਤ ਵਿੱਚ ਹਾਜ਼ਰ ਸਨ। ਪੁਲਿਸ ਨੇ ਦੋਵਾਂ ਨੂੰ ਚਾਰ ਦਿਨ ਹੋਰ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ। ਗੋਲੀਬਾਰੀ ਮਾਮਲੇ ਵਿੱਚ ਅੱਜ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੇ ਪਛਾਣ ਨਾ ਹੋਣ ਲਈ ਤਿੰਨ ਵਾਰ ਕੱਪੜੇ ਬਦਲੇ ਸਨ। ਦੋਵਾਂ ਦੋਸ਼ੀਆਂ ਕੋਲ ਕੁੱਲ 40 ਗੋਲੀਆਂ ਸਨ, ਜਿਨ੍ਹਾਂ ਵਿੱਚੋਂ ਪੰਜ ਗੋਲੀਆਂ ਚੱਲੀਆਂ। ਪੁਲਿਸ ਨੇ 17 ਗੋਲੀਆਂ ਬਰਾਮਦ ਕੀਤੀਆਂ ਹਨ, ਬਾਕੀ ਗੋਲੀਆਂ ਦੀ ਭਾਲ ਜਾਰੀ ਹੈ।
ਪਹਿਲਾਂ ਵੀ ਮਿਲੀਆਂ ਸਨ ਧਮਕੀਆਂ
ਦੋਵਾਂ ਦੋਸ਼ੀਆਂ ਨੇ 14 ਅਪ੍ਰੈਲ ਨੂੰ ਮੁੰਬਈ 'ਚ ਸਲਮਾਨ ਦੇ ਗਲੈਕਸੀ ਅਪਾਰਟਮੈਂਟ ਦੇ ਬਾਹਰ ਗੋਲੀਬਾਰੀ ਕੀਤੀ ਸੀ। ਘਟਨਾ ਦੇ ਸਮੇਂ ਸਲਮਾਨ ਖਾਨ ਆਪਣੇ ਘਰ 'ਚ ਮੌਜੂਦ ਸਨ। ਬਾਈਕ ਸਵਾਰ ਦੋਵੇਂ ਮੁਲਜ਼ਮਾਂ ਨੇ ਪੰਜ ਰਾਉਂਡ ਫਾਇਰ ਕੀਤੇ। ਇਸ ਘਟਨਾ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਲਾਰੇਂਸ ਬਿਸ਼ਨੋਈ ਕਈ ਵਾਰ ਸਲਮਾਨ ਨੂੰ ਧਮਕੀ ਦੇ ਚੁੱਕੇ ਹਨ।