Salman Khan New Movie: ਸੁਪਰਸਟਾਰ ਸਲਮਾਨ ਖਾਨ ਦੀਆਂ ਦੀਆਂ ਫ਼ਿਲਮਾਂ ਦੀ ਉਡੀਕ ਹਰ ਹਿੰਦੁਸਤਾਨੀ ਬੇਸਵਰੀ ਨਾਲ ਕਰਦਾ ਹੈ। ਆਖਰਕਾਰ ਸਲਮਾਨ ਹੁਣ 2023 ਵਿੱਚ ਡਬਲ ਧਮਾਕਾ ਕਰਨ ਜਾ ਰਹੇ ਹਨ। ਜੀ ਹਾਂ, ਅਗਲੇ ਸਾਲ ਈਦ ਤੇ ਦੀਵਾਲੀ ਦੇ ਮੌਕੇ ਸਲਮਾਨ ਦੀਆਂ ਦੋ ਫ਼ਿਲਮਾਂ `ਕਿਸੀ ਕਾ ਭਾਈ ਕਿਸੀ ਕੀ ਜਾਨ` ਤੇ `ਟਾਈਗਰ 3` ਰਿਲੀਜ਼ ਹੋਣ ਜਾ ਰਹੀਆਂ ਹਨ। ਦਰਸ਼ਕ ਬੇਸਵਰੀ ਨਾਲ ਇਨ੍ਹਾਂ ਫ਼ਿਲਮਾਂ ਦੀ ਉਡੀਕ ਕਰ ਰਹੇ ਹਨ।
ਪਿਛਲੇ ਕੁੱਝ ਸਾਲਾਂ ਤੋਂ ਸਲਮਾਨ ਖਾਨ ਲਗਾਤਾਰ ਆਪਣੀਆਂ ਫ਼ਿਲਮਾਂ ਨੂੰ ਈਦ ਦੇ ਮੌਕੇ ਤੇ ਰਿਲੀਜ਼ ਕਰਦੇ ਆ ਰਹੇ ਹਨ। ਵਾਂਟੇਡ, ਦਬੰਗ, ਬੌਡੀਗਾਰਡ, ਏਕ ਥਾ ਟਾਈਗਰ, ਕਿੱਕ, ਬਜਰੰਗੀ ਭਾਈਜਾਨ, ਸੁਲਤਾਨ, ਟਿਊਬਲਾਈਟ ਤੇ ਭਾਰਤ ਤੋਂ ਬਾਅਦ ਕਿਸੀ ਕਾ ਭਾਈ ਕਿਸੀ ਕੀ ਜਾਨ ਸਿਨੇਮਾ ਹਾਲ `ਚ ਈਦ ਮੌਕੇ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ 10ਵੀਂ ਫ਼ਿਲਮ ਹੋਵੇਗੀ। ਫ਼ਰਹਾਦ ਸਾਮਜੀ ਵੱਲੋਂ ਨਿਰਦੇਸ਼ਤ ਫ਼ਿਲਮ ਨਾਲ ਸਲਮਾਨ ਖਾਨ ਦਰਸ਼ਕਾਂ ਲਈ ਐਕਸ਼ਨ ਐਂਟਰਟੇਨਰ ਦਾ ਵਾਦਾ ਵੀ ਕਰਦੇ ਹਨ। ਕਿਸੀ ਕਾ ਭਾਈ ਕਿਸੀ ਕੀ ਜਾਨ ਸਲਮਾਨ ਖਾਨ ਪ੍ਰੋਡਕਸ਼ਨਜ਼ ਦੀ ਫ਼ਿਲਮ ਹੈ ਅਤੇ ਇਸ ਵਿੱਚ ਪੂਜਾ ਹੇਗੜੇ, ਦੱਗੂਬਤੀ ਵੇਂਕਟੇਸ਼ ਤੇ ਜਗਪਤੀ ਬਾਬੂ ਵੀ ਹਨ।
ਦੀਵਾਲੀ 2023 ਮਨੀਸ਼ ਸ਼ਰਮਾ ਵੱਲੋਂ ਨਿਰਦੇਸ਼ਤ ਟਾਈਗਰ 3 ਨਾਲ ਸਲਮਾਨ ਖਾਨ ਵੱਡੇ ਪਰਦੇ ਤੇ ਮੁੜ ਤੋਂ ਵਾਪਸੀ ਕਰਨ ਜਾ ਰਹੇ ਹਨ। ਟਾਈਗਰ ਫ਼ਰੈਂਚਾਈਜ਼ੀ ਦੇ ਪਹਿਲੇ ਦੋ ਭਾਗ ਬਾਕਸ ਆਫ਼ਿਸ ਤੇ ਜ਼ਬਰਦਸਤ ਹਿੱਟ ਸਾਬਤ ਹੋਏ ਸੀ ਅਤੇ ਟਾਈਗਰ 3 ਤੋਂ ਵੀ ਸਭ ਨੂੰ ਇਹੀ ਉਮੀਦ ਹੈ। ਇਹ ਸਲਮਾਨ ਖਾਨ ਤੇ ਕੈਟਰੀਨਾ ਕੈਫ਼ ਦੀ ਜੋੜੀ ਨੂੰ ਇੱਕ ਮਜ਼ਬੂਤ ਅਵਤਾਰ ਨਾਲ ਪਰਦੇ ਤੇ ਵਾਪਸ ਲਿਆਉਣ ਵਾਲੀ ਫ਼ਿਲਮ ਦੱਸੀ ਜਾ ਰਹੀ ਹੈ। ਫ਼ਿਲਮ ਨੂੰ ਦੁਨੀਆ ਭਰ `ਚ ਸ਼ੂਟ ਕੀਤਾ ਗਿਆ ਹੈ ਅਤੇ ਨਿਰਮਾਤਾਵਾਂ, ਵੀਆਰਐਫ਼ ਨੇ ਦੀਵਾਲੀ ਦੇ ਤਿਓਹਾਰੀ ਸੀਜ਼ਨ ਦੌਰਾਨ ਦਰਸ਼ਕਾਂ ਲਈ ਆਪਣਾ ਤਰ੍ਹਾਂ ਦਾ ਇੱਕ ਐਕਸ਼ਨ ਭਰਪੂਰ ਤਜਰਬਾ ਬਣਾਉਣ `ਚ ਕੋਈ ਕਸਰ ਨਹੀਂ ਛੱਡੀ ਹੈ।