ਅੰਮ੍ਰਿਤਸਰ: ਖੇਡ ਵਿਭਾਗ ਪੰਜਾਬ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2022 ਅਧੀਨ ਰਾਜ ਪੱਧਰੀ ਖੇਡਾਂ ਵਿੱਚ ਗੇਮ ਗੱਤਕਾ ਦਾ ਟੂਰਨਾਂਮੈਂਟ 15 ਅਕਤੂਬਰ ਤੋਂ 18 ਅਕਤੂਬਰ 2022 ਤੱਕ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਕਰਵਾਇਆ ਜਾ ਰਿਹਾ ਹੈ।
ਰਾਜ ਕਮਲ ਚੌਧਰੀ, ਸਕੱਤਰ ਪੰਜਾਬ ਸਰਕਾਰ ਅਤੇ ਯੁਵਕ ਸੇਵਾਵਾਂ, ਪੰਜਾਬ ਸਰਕਾਰ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਮੋਹਾਲੀ ਰਾਜੇਸ਼ ਧੀਮਾਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ, ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਣਬੀਰ ਸਿੰਘ ਮੂਧਲ ਦੀ ਰਹਿਨੁਮਾਈ ਹੇਠ ਗੇਮ ਗੱਤਕਾ ਦੇ ਸਟੇਟ ਪੱਧਰ ਟੂਰਨਾਂਮੈਟ ਦੀ ਅੱਜ਼ ਸੁਰੂਆਤ ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿਖੇ ਹੋਈ।
ਜਸਮੀਤ ਕੌਰ ਜ਼ਿਲ੍ਹਾ ਸਪੋਰਟਸ ਅਫ਼ਸਰ ਅੰਮ੍ਰਿਤਸਰ ਨੇ ਜਾਣਕਾਰੀ ਦਿੰਦਿਆ ਦਸਿੱਆ ਕਿ ਅੱਜ ਅੰਡਰ 14 ਅਤੇ ਅੰਡਰ 17 ਸਾਲ ਲੜਕੇ ਅਤੇ ਲੜਕੀਆਂ ਦੇ ਟੂਰਨਾਂਮੈਂਟ ਕਰਵਾਏ ਗਏ। ਅੰ-14 ਲੜਕਿਆਂ ਦੇ ਸ਼ਸਤਰ ਪ੍ਰਦਰਸ਼ਨ ਟੀਮ ਈਵੈਂਟ ਵਿੱਚ ਜਿਲ੍ਹਾ ਮੋਹਾਲੀ ਨੇ ਪਹਿਲਾ ਸਥਾਨ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਟੀਮ ਨੇ ਦੂਜਾ ਸਥਾਨ ਅਤੇ ਮਲੇਰਕੋਟਲਾ ਦੀ ਟੀਮ ਤੀਜੇ, ਗੁਰਦਾਸਪੁਰ ਜ਼ਿਲ੍ਹੇ ਦੀ ਟੀਮ ਚੌਥੇ ਸਥਾਨ ਤੇ ਰਹੀ।
ਅੰ-14 ਲੜਕੀਆਂ ਦੇ ਸ਼ਸਤਰ ਪ੍ਰਦਰਸ਼ਨ ਟੀਮ ਈਵੈਂਟ ਵਿੱਚ ਜ਼ਿਲ੍ਹਾ ਮਲੇਰਕੋਟਲਾ ਦੀ ਟੀਮ ਨੇ ਪਹਿਲਾ, ਹੁਸਿਆਰਪੁਰ ਦੀ ਟੀਮ ਨੇ ਦੂਜਾ, ਲੁਧਿਆਣਾ ਦੀ ਟੀਮ ਨੇ ਤੀਜਾ ਅਤੇ ਗੁਰਦਾਸਪੁਰ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਅੰ-14 ਲੜਕੀਆਂ ਦੇ ਸ਼ਸਤਰ ਪ੍ਰਦਰਸ਼ਨ ( ਵਿਅਕਤੀਗਤ) ਈਵੈਂਟ ਵਿੱਚ ਮਲੇਰਕੋਟਲਾ ਦੀ ਟੀਮ ਨੇ ਪਹਿਲਾ ਸਥਾਨ, ਲੁਧਿਆਣਾ ਦੀ ਟੀਮ ਨੇ ਦੂਜਾ, ਜਲੰਧਰ ਦੀ ਟੀਮ ਨੇ ਤੀਜਾ ਸਥਾਨ ਅਤੇ ਤਰਨਤਾਰਨ ਦੀ ਟੀਮ ਨੇ ਚੌਥਾ ਸਥਾਨ ਪ੍ਰਾਪਤ ਕੀਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ