ਜਦੋਂ ਕਰਾਚੀ ’ਚ ਦਿੱਸਿਆ ਸਲਮਾਨ ਖ਼ਾਨ, ਵੀਡੀਓ ਵਾਇਰਲ
ਏਬੀਪੀ ਸਾਂਝਾ | 22 Jan 2019 04:19 PM (IST)
ਨਵੀਂ ਦਿੱਲੀ: ਹਾਲ ਹੀ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਸ਼ਖ਼ਸ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਹੂ-ਬ-ਹੂ ਸਲਮਾਨ ਖ਼ਾਨ ਵਾਂਗ ਦਿਖਾਈ ਦਿੰਦਾ ਹੈ। ਵੀਡੀਓ ਪਾਕਿਸਤਾਨ ਦੇ ਕਰਾਚੀ ਵਿੱਚ ਕਿਸੇ ਨੇ ਸ਼ੂਟ ਕੀਤਾ ਹੈ ਤੇ ਟਿਕ-ਟੌਕ ’ਤੇ ਪੋਸਟ ਕੀਤੀ ਹੈ। ਇਸ ਵੀਡੀਓ ਨੂੰ ਵੇਖਣ ਬਾਅਦ ਸਲਮਾਨ ਖ਼ਾਨ ਦੇ ਪ੍ਰਸ਼ੰਸਕ ਕ੍ਰੇਜ਼ੀ ਹੋ ਰਹੇ ਹਨ। ਇਹ ਵੀਡੀਓ ਟਵਿੱਟਰ ਤੇ ਇੰਸਟਾਗ੍ਰਾਮ ’ਤੇ ਵੀ ਖੂਬ ਵਾਇਰਲ ਹੋ ਰਿਹਾ ਹੈ। ਇਸ ਵਿੱਚ ਸਲਮਾਨ ਖ਼ਾਨ ਵਾਂਗ ਦਿੱਸਣ ਵਾਲਾ ਸ਼ਖ਼ਸ ਕਰਾਚੀ ਦੇ ਬੋਲਟਨ ਵਿੱਚ ਮੋਟਰਸਾਈਕਲ ਪਾਰਕ ਕਰ ਰਿਹਾ ਹੈ। ਇਹ ਸ਼ਖ਼ਸ ਸਿਰਫ ਦਿੱਖ ਵਿੱਚ ਹੀ ਨਹੀਂ, ਬਲਕਿ ਹੇਅਰ ਸਟਾਈਲ ਤੇ ਹੋਰ ਸਭ ਕੁਝ ਵੀ ਸਲਮਾਨ ਖ਼ਾਨ ਤੋਂ ਪ੍ਰੇਰਿਤ ਹੈ। ਸਲਮਾਨ ਖ਼ਾਨ ਦੀ ਗੱਲ ਕੀਤੀ ਜਾਏ ਤਾਂ ਜਲਦ ਹੀ ਉਹ ਆਪਣੀ ਨਵੀਂ ਫਿਲਮ ‘ਭਾਰਤ’ ਵਿੱਚ ਨਜ਼ਰ ਆਏਗਾ। ਇਸ ਫਿਲਮ ਵਿੱਚ ਉਸ ਨਾਲ ਕੈਟਰੀਨਾ ਕੈਫ, ਜੈਕੀ ਸ਼ਰੌਫ, ਤਬੂ, ਦਿਸ਼ਾ ਪਟਾਨੀ, ਨੌਰਾ ਫਤੇਹੀ, ਸੁਨੀਲ ਗ੍ਰੋਵਰ ਤੇ ਆਸਿਫ ਸ਼ੇਖ ਨਜ਼ਰ ਆਉਣਗੇ।